ਨੰਗਲ, 12 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਐਡਵੋਕੇਟ ਦਿਨੇਸ਼ ਚੱਢਾ ਹਲਕਾ ਵਿਧਾਇਕ ਰੂਪਨਗਰ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਸਥਿਤ ਕੋਟਲਾ ਕਲਾਂ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੇ ਆਸ਼ਰਮ ਪਹੁੰਚੇ, ਜਿੱਥੇ ਉਨ੍ਹਾਂ ਨੇ ਚੱਲ ਰਹੀ ਪਵਿੱਤਰ ਸ਼੍ਰੀਮਦ ਭਾਗਵਤ ਕਥਾ ਵਿਚ ਭਾਗ ਲਿਆ | ਇਸ ਮੌਕੇ ਐਡਵੋਕੇਟ ਦਿਨੇਸ਼ ਚੱਢਾ ਨੇ ਪਵਿੱਤਰ ਕਥਾ ਸਰਵਣ ਕੀਤੀ | ਐਡਵੋਕੇਟ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਕਥਾ ਦਾ ਹਿੱਸਾ ਬਣਨਾ ਉਨ੍ਹਾਂ ਲਈ ਵੱਡੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਮਾਨਵਤਾ ਦੇ ਕਲਿਆਣ ਵਿਚ ਇਨ੍ਹਾਂ ਧਾਰਮਿਕ ਗ੍ਰੰਥਾ ਦੀ ਵੱਡੀ ਭੂਮਿਕਾ ਹੈ | ਇਸ ਪਵਿੱਤਰ ਅਵਸਰ 'ਤੇ ਐਡਵੋਕੇਟ ਦਿਨੇਸ਼ ਚੱਢਾ ਨੇ ਮੱਥਾ ਟੇਕਿਆ, ਅਰਦਾਸ ਕਰਕੇ ਲੋਕਾਂ ਦੀ ਸ਼ਾਂਤੀ, ਖੁਸ਼ਹਾਲੀ ਤੇ ਭਲਾਈ ਲਈ ਪ੍ਰਭੂ ਕੋਲੋਂ ਅਸੀਸਾਂ ਮੰਗੀਆਂ | ਇਸ ਦੌਰਾਨ ਉਨ੍ਹਾਂ ਨੇ ਆਸ਼ਰਮ ਵਿਚ ਹਾਜ਼ਰੀ ਭਰਦਿਆਂ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਨਮਨ ਕੀਤਾ | ਇਸ ਮੌਕੇ ਵਿਧਾਇਕ ਚੱਢਾ ਦੇ ਨਾਲ ਸੰਤ ਅਨਮੋਲਕਨੰਦ ਵੀ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ਼ਰਾਜ ਸੈਣੀ, ਸਾਬਕਾ ਬਾਰ ਐਸੋਸੀਏਸ਼ਨ ਪ੍ਰਧਾਨ ਮਨੀਸ਼ ਪੁਰੀ, ਡੀ.ਐੱਸ.ਪੀ. ਅਜੇ ਠਾਕਰ, ਦੀਪਕ ਪੁਰੀ, ਸਰਪੰਚ ਗੁਰਜੀਤ ਸਿੰਘ ਗੋਲਡੀ ਕਲਮਾ, ਸੰਜੀਵ ਸੋਨੀ, ਯੂਥ ਪ੍ਰਧਾਨ ਅਵੀ ਹੱਲਣ, ਕੇਸ਼ਵ ਕੁਮਾਰ ਤੇ ਪ੍ਰਧਾਨ ਸੁਰਿੰਦਰ ਪਾਲ ਆਦਿ ਹਾਜ਼ਰ ਸਨ |