ਨੰਗਲ, 12 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦੀ ਐੱਨ. ਸੀ. ਸੀ. ਨੇਵਲ ਵਿੰਗ ਯੂਨਿਟ ਦੇ 17 ਕੈਡਿਟਸ ਨੇ 'ਬੀ' ਸਰਟੀਫਿਕੇਟ ਪ੍ਰੀਖਿਆ ਵਿਚ ਭਾਗ ਲਿਆ | ਇਹ ਪ੍ਰੀਖਿਆ ਐੱਨ. ਸੀ. ਸੀ. ਅਕੈਡਮੀ ਰੋਪੜ ਵਿਖੇ ਹੋਈ | ਇਹ ਪ੍ਰੀਖਿਆ ਵਿਚ ਸਰਕਾਰੀ ਸ਼ਿਵਾਲਿਕ ਕਾਲਜ ਦੇ ਕੈਡਿਟਸ ਨੇ ਸਬ ਲੈਫਟਿਨੈਂਟ ਜਗਪਾਲ ਸਿੰਘ ਦੀ ਯੋਗ ਦੇਖ-ਰੇਖ ਅਤੇ ਮਾਰਗ ਦਰਸ਼ਨ ਅਧੀਨ ਦਿੱਤੀ, ਜਿਸ ਦੌਰਾਨ ਅਨੁਸ਼ਾਸਨ ਅਤੇ ਐੱਨ. ਸੀ. ਸੀ. ਮਿਆਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਗਈ | ਕੈਡਿਟਸ ਨੇ ਪ੍ਰੀਖਿਆ ਦੌਰਾਨ ਆਤਮ-ਵਿਸ਼ਵਾਸ, ਸਮਰਪਣ ਅਤੇ ਰਾਸ਼ਟਰੀ ਕੈਡਿਟ ਕੋਰ ਪ੍ਰਤੀ ਆਪਣੀ ਸੱਚੀ ਤੇ ਸੁੱਚੀ ਆਤਮਾ ਦਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਮਿਸ ਸੀਮਾ ਸੈਣੀ ਨੇ ਐੱਨਸੀਸੀ ਦੀ 'ਬੀ' ਸਰਟੀਫਿਕੇਟ ਪ੍ਰੀਖਿਆ ਦੌਰਾਨ ਕੈਡਿਟਸ ਦੀ ਇਮਾਨਦਾਰ ਕੋਸ਼ਿਸ਼ ਅਤੇ ਅਨੁਸ਼ਾਸਿਤ ਵਰਤਾਓ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਸਬ- ਲੈਫ਼ਟੀਨੈਂਟ ਪ੍ਰੋਫ਼ੈਸਰ ਜਗਪਾਲ ਸਿੰਘ ਦੀ ਲਗਾਤਾਰ ਰਹਿਨੁਮਾਈ, ਸਮਰਪਣ ਅਤੇ ਅਗਵਾਈ ਦੀ ਭਰਪੂਰ ਪ੍ਰਸੰਸਾ ਵੀ ਕੀਤੀ | ਉਨ੍ਹਾਂ ਕਿਹਾ ਕਿ ਐੱਨ. ਸੀ. ਸੀ. ਸੰਗਠਨ ਜ਼ਿੰਮੇਵਾਰ ਨਾਗਰਿਕਾਂ ਦੀ ਤਿਆਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਅਸੀਂ ਸਾਰੇ ਕੈਡਿਟਸ ਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ |