10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੋਲੇ ਮਹੱਲੇ ਮÏਕੇ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸ਼ਰਾਬ ਦੇ ਠੇਕੇ ਬੰਦ, ਕਈ ਪਾਬੰਦੀਆਂ ਲਾਗੂ <br/>

ਅਜੀਤ ਡੈਸਕ 14-02-2026
ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟਰੇਟ ਅਦਿੱਤਿਆ ਡੇਚਲਵਾਲ ਨੇ ਹੋਲੇ ਮਹੱਲੇ ਦੇ ਮੱਦੇਨਜ਼ਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਕਿੱਲੋਮੀਟਰ ਦੇ ਦਾਇਰੇ ਵਿਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ¢ ਕੀਰਤਪੁਰ ਸਾਹਿਬ ਵਿਚ 27 ਫਰਵਰੀ ਤੋਂ 1 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 2 ਤੋਂ 4 ਮਾਰਚ 2026 ਤੱਕ ਪਾਬੰਦੀ ਰਹੇਗੀ | ਉਨ੍ਹਾਂ ਦੱਸਿਆ ਕਿ ਤਿਉਹਾਰ ਦÏਰਾਨ ਅਸਲਾ ਲੈ ਕੇ ਚੱਲਣ, ਗੁਲਾਲ ਵੇਚਣ/ਉਡਾਉਣ, ਪਟਾਕੇ ਚਲਾਉਣ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਉੱਚੀ ਆਵਾਜ਼ ਵਾਲੇ ਹਾਰਨ/ਸਾਇਲੈਂਸਰ ਹਟਾ ਕੇ ਵਾਹਨ ਚਲਾਉਣ 'ਤੇ ਪੂਰਨ ਪਾਬੰਦੀ ਹੋਵੇਗੀ¢ ਨਿਹੰਗ ਸਿੰਘਾਂ ਨੂੰ 4 ਮਾਰਚ ਨੂੰ ਨਗਰ ਕੀਰਤਨ ਦÏਰਾਨ ਗੁਲਾਲ ਦੀ ਵਰਤੋਂ ਲਈ ਛੋਟ ਮਿਲੇਗੀ¢ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ 27 ਫਰਵਰੀ ਤੋਂ 4 ਮਾਰਚ ਤੱਕ ਮਨਾਏ ਜਾ ਰਹੇ ਹੋਲੇ ਮਹੱਲੇ ਦÏਰਾਨ ਲੱਖਾਂ ਸ਼ਰਧਾਲੂ ਆਉਂਦੇ ਹਨ, ਇਸ ਲਈ ਅਮਨ-ਕਾਨੂੰਨ ਬਣਾਏ ਰੱਖਣ ਅਤੇ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਇਹ ਪਾਬੰਦੀਆਂ ਲਾਜ਼ਮੀ ਹਨ¢

ਪਿਛਲੀ ਖ਼ਬਰ ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ 'ਚ ਦਿੱਤਾ ਜਾਵੇ- ਜ਼ਿਲ੍ਹਾ ਮੈਜਿਸਟ੍ਰੇਟ <br/... ਅਗਲੀ ਖ਼ਬਰ ਡਾ. ਰਾਮ ਈ. ਐੱਨ. ਟੀ. ਹਸਪਤਾਲ 'ਚ ਮੁਫ਼ਤ ਮੇਗਾ ਮੈਡੀਕਲ ਕੈਂਪ 15 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।