ਨੰਗਲ, 13 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਲਾਗੇ ਸੜਕਾਂ ਦੇ ਨਾਲ ਪਈ ਖ਼ਾਲੀ ਜ਼ਮੀਨ ਉੱਤੇ ਗ਼ੈਰ ਕਾਨੂੰਨੀ ਢੰਗ ਨਾਲ ਖੋਖੇ ਰੱਖ ਕੇ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਬੀ.ਬੀ.ਐੱਮ.ਬੀ. ਇਨਫੋਰਸਮੈਂਟ ਵਿਭਾਗ ਨੇ ਕਾਰਵਾਈ ਕਰਦਿਆਂ ਅਨੇਕਾਂ ਖੋਖਿਆਂ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ | ਬੀ.ਬੀ.ਐਮ.ਬੀ. ਦੇ ਕਰਮਚਾਰੀਆਂ ਵਲੋਂ ਅੱਜ ਮੇਨ ਮਾਰਕੀਟ ਦੇ ਨੇੜੇ ਕਈ ਗੈਰ-ਕਾਨੂੰਨੀ ਰੱਖੇ ਖੋਖਿਆਂ ਨੂੰ ਪੂਰੇ ਦਲ ਵੱਲ ਨਾਲ ਹਟਾਇਆ ਗਿਆ¢ ਬੀ.ਬੀ.ਐਮ.ਬੀ. ਦੀ ਇਸ ਅਚਾਨਕ ਕਾਰਵਾਈ ਨੇ ਉਨ੍ਹਾਂ ਆਰਜ਼ੀ ਤÏਰ 'ਤੇ ਖੋਖੇ ਅਤੇ ਸਟਾਲ ਲਗਾ ਕੇ ਆਪੋ ਆਪਣਾ ਕਾਰੋਬਾਰ ਕਰਨ ਵਾਲੇ ਉਨਾਂ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹÏਲ ਪੈਦਾ ਕਰ ਦਿੱਤਾ ਜੋ ਬੀ.ਬੀ.ਐਮ.ਬੀ. ਦੇ ਅਧਿਕਾਰਤ ਖੇਤਰ ਦੇ ਅੰਦਰ ਜ਼ਮੀਨ 'ਤੇ ਸਟਾਲ ਜਾ ਖੋਖੇ ਆਦਿ ਲਗਾ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਕਰਦੇ ਹਨ¢ ਬਹੁਤ ਸਾਰੇ ਸਟਾਲ ਮਾਲਕਾਂ ਨੇ ਆਪਣੇ ਕਾਰੋਬਾਰ ਦੇ ਨੁਕਸਾਨ ਤੋਂ ਡਰਦੇ ਹੋਏ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਸ਼ਰਨ ਲਈ ਹੈ¢ ਦੂਜੇ ਪਾਸੇ ਬੀ.ਬੀ.ਐਮ.ਬੀ. ਦੇ ਇਨਫੋਰਸਮੈਂਟ ਵਿਭਾਗ ਦੇ ਜੂਨੀਅਰ ਇੰਜੀਨੀਅਰ ਹਰਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਬੀ.ਬੀ.ਐਮ.ਬੀ. ਦੀ ਜ਼ਮੀਨ 'ਤੇ ਗ਼ੈਰ-ਕਾਨੂੰਨੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਭਾਵੇਂ ਕਿ ਉਹ ਕਿੰਨਾ ਹੀ ਪ੍ਰਭਾਵਸ਼ਾਲੀ ਵਿਅਕਤੀ ਕਿਉਂ ਨਾ ਹੋਵੇ | ਉਨ੍ਹਾਂ ਕਿਹਾ ਕਿ ਬੀ.ਬੀ.ਐੱਮ.ਬੀ. ਵਲੋਂ ਇਹ ਕਾਰਵਾਈ ਲਗਾਤਾਰ ਵੱਖ ਵੱਖ ਬਾਜ਼ਾਰਾਂ ਵਿਚ ਜਾਰੀ ਰਹੇਗੀ¢ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਬੀ.ਬੀ.ਐਮ.ਬੀ. ਦੀ ਜ਼ਮੀਨ ਵਿਚ ਖੋਖੇ ਅਤੇ ਸਟਾਲ ਲਗਾ ਕੇ ਬੈਠੇ ਲੋਕਾਂ ਨੂੰ ਪਹਿਲਾਂ ਵਿਭਾਗ ਵਲੋਂ ਸੂਚਿਤ ਕੀਤਾ ਗਿਆ ਸੀ ਤਾਂ ਕਿ ਉਹ ਖ਼ੁਦ ਹੀ ਆਪਣਾ ਸਮਾਨ ਇਕੱਠਾ ਕਰ ਲੈਣ | ਇਲਾਕੇ ਦੇ ਲੋਕਾਂ ਨੇ ਬੀ.ਬੀ.ਐਮ.ਬੀ. ਵਿਭਾਗ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਖ਼ਾਲੀ ਜ਼ਮੀਨ ਉੱਤੇ ਆਪਣੇ ਖੋਖੇ ਤੇ ਸਟਾਲ ਲਗਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਲੋਕਾਂ ਉੱਤੇ ਤਾਂ ਕਾਰਵਾਈ ਕੀਤੀ ਗਈ ਹੈ, ਪਰ ਜਿਹੜੇ ਪ੍ਰਭਾਵਸ਼ਾਲੀ ਲੋਕ ਆਪੋ ਆਪਣੀਆਂ ਪੱਕੀਆਂ ਦੁਕਾਨਾਂ ਅਤੇ ਸ਼ੋਰੂਮਾਂ ਦੇ ਬਾਹਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸੜਕਾਂ ਤੇ ਸਮਾਨ ਰੱਖ ਕੇ ਸ਼ਰੇਆਮ ਵੇਚਦੇ ਹਨ ਉਨ੍ਹਾਂ ਉੱਤੇ ਵਿਭਾਗ ਕਿਉਂ ਕਾਰਵਾਈ ਨਹੀਂ ਕਰ ਰਿਹਾ? ਲੋਕਾਂ ਨੇ ਬੀ.ਬੀ.ਐਮ.ਬੀ. ਨੂੰ ਗੁਹਾਰ ਲਗਾਈ ਕਿ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਦੀਆਂ ਸੜਕਾਂ ਨੂੰ ਵੀ ਖ਼ਾਲੀ ਕਰਵਾਇਆ ਜਾਵੇ ਤਾਂ ਜੋ ਗਰਾਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |