ਨੰਗਲ, 13 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨਜ਼ਦੀਕੀ ਪਿੰਡ ਰਾਏਪੁਰ ਦੇ ਸਮਾਜ ਸੇਵਕ ਆਸਿਫ਼ ਖ਼ਾਨ ਦੀ ਪਤਨੀ ਫ਼ੌਜੀਆ ਅੰਜੁਮ ਉਰਫ਼ ਸੋਨੀਆ ਵੀਰਵਾਰ ਸਵੇਰ ਤੋਂ ਆਪਣੇ ਘਰੋਂ ਬਿਨਾਂ ਕਿਸੇ ਨੂੰ ਦੱਸੇ ਭੇਦ ਭਰੇ ਹਾਲਾਤਾਂ 'ਚ ਲਾਪਤਾ ਹੈ¢ ਉਸ ਦੇ ਪਤੀ ਆਸਿਫ਼ ਖ਼ਾਨ ਨੇ ਦੱਸਿਆ ਕਿ ਸੋਨੀਆ ਦੀਆਂ ਚੱਪਲਾਂ ਉਨ੍ਹਾਂ ਦੇ ਘਰ ਦੇ ਨੇੜੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਪੁਲ ਦੇ ਕੋਲ ਮਿਲੀਆਂ ਹਨ ¢ ਜੇਕਰ ਕਿਸੇ ਨੂੰ ਉਸ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ +918847650386 'ਤੇ ਸੰਪਰਕ ਕਰੋ¢ ਉਨ੍ਹਾਂ ਦੱਸਿਆ ਕਿ ਨੰਗਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਲੱਭਣ ਦੀ ਅਪੀਲ ਕੀਤੀ ਗਈ ਹੈ¢