08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਨਰੇਗਾ ਮੇਹਟਾਂ ਵਲੋਂ ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ. ਨੂਰਪੁਰ ਬੇਦੀ ਨੂੰ ਮੰਗ ਪੱਤਰ <br/>

ਅਜੀਤ ਡੈਸਕ 14-02-2026
ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪਿਛਲੇ ਲੰਮੇ ਸਮੇਂ ਤੋਂ ਮਨਰੇਗਾ ਵਿਚ ਕੰਮ ਕਰ ਰਹੇ ਮੇਹਟਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਬੀ. ਡੀ. ਪੀ. ਓ. ਨੂਰਪੁਰ ਬੇਦੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਨਰੇਗਾ ਮੇਟਾ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਨਰੇਗਾ ਮੇਟਾ ਨੂੰ ਨਰੇਗਾ ਵਿਚ ਕੰਮ ਕਰਨ ਤੇ ਉਨ੍ਹਾਂ ਦੀਆਂ ਦਿਹਾੜੀਆਂ ਦੇ ਪੈਸੇ ਨਹੀਂ ਦਿੱਤੇ ਗਏ, ਜਦੋਂ ਕਿ ਬਾਕੀ ਲੇਬਰ ਦੇ ਪੈਸੇ ਸਮੇਂ-ਸਮੇਂ ਸਿਰ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਂਦੇ ਹਨ, ਪਰ ਮੇਟਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ¢ ਜਦੋਂ ਕਿ ਮੇਹਟਾਂ ਦੇ ਖ਼ਰਚੇ ਸਭ ਤੋਂ ਜ਼ਿਆਦਾ ਹੈ ¢ਦੋ ਟਾਈਮ ਹਾਜ਼ਰੀ ਲਾਉਣਾ, ਕੇ ਵਾਈ ਸੀ ਕਰਨਾ ਇਹ ਸਾਰੇ ਕੰਮ ਨਰੇਗਾ ਮੇਟਾਂ ਦੇ ਸਿਰ ਮੁੜ ਦਿੱਤੇ ਗਏ ਹਨ ਪਰ ਫਿਰ ਵੀ ਮਨਰੇਗਾ ਵਿਚ ਕੰਮ ਕਰਦੇ ਮੇਟਾਂ ਨੂੰ ਉਨ੍ਹਾਂ ਦੇ ਕੰਮ ਦੇ ਪੈਸੇ ਨਹੀਂ ਦਿੱਤੇ ਜਾਂਦੇ, ਜਦੋਂ ਕਿ ਮਨਰੇਗਾ ਦੇ ਕੰਮਾਂ ਵਿਚ ਸਭ ਤੋਂ ਜ਼ਿਆਦਾ ਸਿਰਦਰਦੀ ਮੇਟਾਂ ਦੀ ਹੁੰਦੀ ਹੈ ਜਿਸ ਕਰਕੇ ਅੱਜ ਨੂਰਪੁਰ ਬੇਦੀ ਬੀ.ਡੀ.ਪੀ.ਓ. ਦਫ਼ਤਰ ਵਿਖੇ ਮਨਰੇਗਾ ਮੇਟਾਂ ਨੇ ਇਕੱਠੇ ਹੋ ਕੇ ਵੀਡੀਓ ਨੂਰਪੁਰ ਬੇਦੀ ਨੂੰ ਇਕ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਦਿੱਤਾ¢ ਬੀ.ਡੀ.ਪੀ.ਓ. ਦੇ ਹਾਜ਼ਰ ਨਾ ਹੋਣ ਕਾਰਨ ਬੀ.ਡੀ.ਪੀ.ਓ. ਦੀ ਥਾਂ ਇਹ ਮੰਗ ਪੱਤਰ ਸੁਪਰਡੈਂਟ ਨੇ ਲਿਆ, ਜਿਸ ਤੋਂ ਬਾਅਦ ਮਨਰੇਗਾ ਮੇਹਟਾਂ ਨੇ ਮੰਗ ਕੀਤੀ ਕਿ ਸਾਡੀਆਂ ਜੋ ਦਿਹਾੜੀਆਂ ਦੇ ਪੈਸੇ ਹਨ ਉਹ ਜਲਦੀ ਤੋਂ ਜਲਦੀ ਸਾਡੇ ਖਾਤਿਆਂ ਵਿਚ ਪਾਏ ਜਾਣ |


ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਬੇਲਾ ਕਾਲਜ 'ਚ ਅੰਤਰ ਕਾਲਜ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।