ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਜੇ ਐਸ ਨਿੱਕੂਵਾਲ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੇੜਲੇ ਪਿੰਡ ਝਿੰਜੜੀ ਤੋਂ ਬਸਤੀ ਖੂਹਵਾਲਾ ਤੱਕ 1 ਕਰੋੜ ਦੀ ਲਾਗਤ ਨਾਲ 950 ਮੀਟਰ ਸ਼ੜਕ ਦਾ ਨੀਂਹ ਪੱਥਰ ਰੱਖਿਆ ਗਿਆ | ਬਾਅਦ ਵਿੱਚ ਇੱਕ ਜਲਸੇ ਨੂੰ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਝਿੰਜੜੀ ਵਾਸੀਆਂ ਦਾ ਇਹ ਸੁਪਨਾ ਸੱਤ ਦਹਾਕਿਆਂ ਬਾਅਦ ਪੂਰਾ ਹੋਇਆ ਹੈ | ਇਹ ਸ਼ੜਕ ਉੱਚ ਗੁਣਵੱਤਾ ਵਾਲੇ ਪੇਵਰਾਂ ਨਾਲ ਬਣਾਈ ਜਾਵੇਗੀ, ਤਾਂ ਜ਼ੋ ਆਮ ਲੋਕਾਂ ਨੂੰ ਇਸ ਦਾ ਲੰਬੇ ਸਮੇਂ ਤੱਕ ਲਾਭ ਮਿਲ ਸਕੇ | ਉਨ੍ਹਾਂ ਕਿਹਾ ਕਿ ਚੰਗਰ ਵਿੱਚ ਵਿਕਾਸ ਦੀ ਲਹਿਰ ਸ਼ੁਰੂ ਹੋ ਗਈ ਹੈ, ਜਿਸ ਨਾਲ ਇਸ ਇਲਾਕੇ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਗੁੱਜਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਜਰਮਨ ਸਿੰਘ ਨੇ ਕੈਬਨਿਟ ਮੰਤਰੀ ਬੈਂਸ ਦਾ ਧੰਨਵਾਦ ਕੀਤਾ | ਇਸ ਮੌਕੇ ਸੂਬੇਦਾਰ ਰਾਜਪਾਲ ਮੋਹੀਵਾਲ, ਰਾਮਪਾਲ ਕਾਹੀਵਾਲ, ਰਾਮ ਲਾਲ, ਸੋਨੂੰ ਚੋਧਰੀ, ਦਲੀਪ ਹੰਸ ਦਲਿਤ ਵਿਕਾਸ ਬੋਰਡ ਦਾ ਮੈਂਬਰ, ਸਮਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ ਲਖੇੜ, ਲੱਕੀ ਭਗਵਾਲਾ, ਦਵਿੰਦਰ ਸਿੰਘ ਛਿੰਦੂ ਬਲਾਕ ਪ੍ਰਧਾਨ, ਸੋਹਣ ਸਿੰਘ ਨਿੱਕੂਵਾਲ, ਕਮਲ ਚੋਹਾਨ, ਲਕਸ਼ਮਣ ਚੋਹਾਨ, ਕਿ੍ਸ਼ਨ ਚੋਹਾਨ, ਸੋਨੂੰ ਚੋਹਾਨ, ਕੁਲਵਿੰਦਰ ਚੋਹਾਨ, ਹੈਪੀ ਚੋਹਾਨ, ਰਤਨ ਚੋਹਾਨ, ਗੁਰਚਰਨ ਚੋਹਾਨ, ਦੇਸ ਰਾਜ ਚੋਹਾਨ, ਤਾਰਾ ਚੋਹਾਨ, ਡੀ.ਸੀ ਚੋਹਾਨ, ਹਿੰਮਤ ਸਿੰਘ, ਸੁਰਿੰਦਰ ਸਿੰਘ, ਸਮਿਤੀ ਦੇਵੀ, ਲਛਮੀ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |