ਮੋਰਿੰਡਾ, 14 ਫਰਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਦੇ ਵਾਰਡ ਨੰਬਰ 13 ਵਿਚ ਰਾਮ ਬਾਗ਼ ਰੋਡ 'ਤੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵਾਰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ¢ ਨਗਰ ਕÏਾਸਲ ਦੀ ਮਾੜੀ ਕਾਰਗੁਜ਼ਾਰੀ ਦਾ ਖ਼ਮਿਆਜ਼ਾ ਵਾਰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਵਾਸੀ ਗੁਰਦੇਵ ਕÏਰ, ਭੁਪਿੰਦਰ ਕÏਰ, ਆਸ਼ਾ ਰਾਣੀ, ਸੁਨੀਤਾ, ਅਨੀਤਾ, ਪ੍ਰਦੀਪ ਕੁਮਾਰ, ਪੰਮਾ, ਸੋਹਣ ਲਾਲ, ਬਾਲਾ ਰਾਮ, ਪਵਨ ਕੁਮਾਰ, ਪਿ੍ੰਸ ਕੁਮਾਰ, ਵਰਿੰਦਰ, ਭਰਪੂਰ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਅਨੰਦ ਕੁਮਾਰ, ਜਗਦੇਵ ਸਿੰਘ ਆਦਿ ਨੇ ਨਗਰ ਕÏਾਸਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ ਛੇ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪਾਣੀ ਓਵਰਫਲੋਅ ਹੋ ਕੇ ਗਲੀਆਂ-ਸੜਕਾਂ ਤੇ ਖੜ੍ਹਾ ਹੈ¢ ਜਿਸਦਾ ਕੋਈ ਨਿਕਾਸ ਨਹੀਂ ਹੋ ਰਿਹਾ¢ ਉਨ੍ਹਾਂ ਕਿਹਾ ਕਿ ਗਲੀਆਂ ਵਿਚ ਖੜੇ ਗੰਦੇ ਪਾਣੀ ਕਾਰਨ ਵਾਰਡ ਵਾਸੀਆਂ ਦਾ ਬਾਹਰ ਨਿਕਲਣਾ ਕਾਫ਼ੀ ਮੁਸ਼ਕਿਲ ਹੋਇਆ ਪਿਆ ਹੈ¢ ਉਨ੍ਹਾਂ ਕਿਹਾ ਕਿ ਗੰਦੇ ਪਾਣੀ ਵਿਚ ਮੱਖੀ, ਮੱਛਰ ਪੈਦਾ ਹੋਣ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ¢ ਵਾਰਡ ਵਾਸੀਆਂ ਨੇ ਦੱਸਿਆ ਕਿ ਨਗਰ ਕÏਾਸਲ ਮੋਰਿੰਡਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਕੋਲ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ¢ਕਈ ਵਾਰੀ ਕÏਾਸਲ ਅਧਿਕਾਰੀ ਸੀਵਰੇਜ ਦਾ ਪਾਣੀ ਕੱਢਣ ਵਾਲੀ ਗੱਡੀ ਭੇਜ ਕੇ ਪਾਣੀ ਕਢਵਾ ਦਿੰਦੇ ਹਨ ਪ੍ਰੰਤੂ ਕੁੱਝ ਦਿਨਾਂ ਬਾਅਦ ਗੰਦਾ ਪਾਣੀ ਫਿਰ ਖੜ ਜਾਂਦਾ ਹੈ¢ ਜਿਸ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ¢ ਵਾਰਡ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਸਮੱਸਿਆ ਸਬੰਧੀ ਨਗਰ ਕÏਾਸਲ ਦਫ਼ਤਰ ਜਾਂਦੇ ਹਨ ਤਾਂ ਅਧਿਕਾਰੀ ਜਵਾਬ ਦਿੰਦੇ ਹਨ ਕਿ ਇਲਾਕਾ ਨੀਵਾਂ ਹੋਣ ਕਾਰਨ ਸੀਵਰੇਜ ਓਵਰਫ਼ਲੋ ਹੋ ਜਾਂਦਾ ਹੈ¢ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਇੱਥੇ ਆਪਣੇ ਮਕਾਨ ਬਣਾਏ ਸਨ, ਪ੍ਰੰਤੂ ਗੰਦੇ ਪਾਣੀ ਕਾਰਨ ਮਕਾਨਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ¢ ਨਗਰ ਕÏਾਸਲ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਉਹ ਇਹ ਇਲਾਕਾ ਛੱਡ ਕੇ ਕਿਸੇ ਹੋਰ ਪਾਸੇ ਜਾਣ ਦੀ ਸੋਚ ਰਹੇ ਹਨ¢ ਵਾਰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਗੰਦੇ ਪਾਣੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ¢