ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਜੇ ਐਸ ਨਿੱਕੂਵਾਲ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਪਿੰਡ ਅਗੰਮਪੁਰ ਵਿਖੇ ਸਾਬਕਾ ਸਰਪੰਚ ਰਾਣਾ ਰਾਮ ਸਿੰਘ ਦੇ ਵੱਡੇ ਭਰਾ ਸ਼ਾਦੀ ਚੰਦ ਰਾਣਾ (75) ਦੇ ਅਚਨਚੇਤੀ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਸ਼ਾਦੀ ਚੰਦ ਰਾਣਾ ਦੇ ਅਕਾਲ ਚਲਾਣੇ 'ਤੇ ਕਾਂਗਰਸ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦੇ ਰਹੇ ਹਨ | ਇਸ ਮੌਕੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਾ, ਹਰਬੰਸ ਲਾਲ ਮਹਿੰਦਲੀ, ਸਾਬਕਾ ਸਰਪੰਚ ਸੰਜੀਵਨ ਰਾਣਾ, ਕਮਲਦੇਵ ਜ਼ੋਸੀ, ਰੋਹਿਤ ਰਾਣਾ, ਅਰੁਣਦੀਪ ਸੋਨੂੰ, ਲੱਕੀ ਰਾਣਾ, ਮੁਕੇਸ਼ ਕੁਮਾਰ ਛੱਨੂੰ, ਨਰਿੰਦਰ ਸੈਣੀ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਚੌਧਰੀ ਪਹੂ ਲਾਲ ਲਖੇੜ, ਪ੍ਰੇਮ ਸਿੰਘ ਬਾਸੋਵਾਲ, ਪਵਨ ਰਾਣਾ, ਜ਼ਸਪਾਲ ਸਿੰਘ, ਚੰਦਨ ਨੱਡਾ, ਰਾਮ ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ਮਹਿਰੋਲੀ, ਡਾ. ਆਤਮਾ ਸਿੰਘ ਰਾਣਾ ਆਦਿ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |