20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐੱਨ.ਆਰ.ਆਈ. ਵਲੋਂ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 15-02-2026
ਨੂਰਪੁਰ ਬੇਦੀ, 14 ਫਰਵਰੀ (ਹਰਦੀਪ ਸਿੰਘ ਢੀਂਡਸਾ)-ਬੀਤੇ ਦਿਨੀ ਬੈਂਗਲੋਰ ਵਿਚ ਬਿਪਰੋ ਅਰਥੀਅਨ ਨੈਸ਼ਨਲ ਐਵਾਰਡ ਜੇਤੂ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਦੀ ਟੀਮ ਦਾ ਸਨਮਾਨ ਪਿੰਡ ਰਾਏਪੁਰ ਤੋਂ ਕੈਨੇਡਾ ਰਹਿ ਰਹੇ ਐਨ ਆਰ ਆਈ ਕਰਨੈਲ ਸਿੰਘ ਰੱਕੜ ਵਲੋਂ ਰਾਏਪੁਰ ਸਕੂਲ ਵਿਚ ਆ ਕੇ ਸਕੂਲ ਦੇ ਵਿਦਿਆਰਥੀ ਅਮਿ੍ਤਪ੍ਰੀਤ ਕੌਰ, ਹਰਪ੍ਰੀਤ ਕੋਰ, ਜਸਲੀਨ ਕੋਰ, ਮਹਿਕਪ੍ਰੀਤ ਕੌਰ, ਗਗਨਦੀਪ ਕੌਰ, ਜੋ ਕਿ ਨੈਸ਼ਨਲ ਸਾਇੰਸ ਆਰਥੀਅਨ ਅਵਾਰਡ ਜਿੱਤ ਕੇ ਆਏ ਸਨ, ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ, ਤੇ ਬੱਚਿਆਂ ਦੀ ਸਕੂਲ ਦਾ ਨਾਂ ਰÏਸ਼ਨ ਕਰਨ ਤੇ ਹÏਸਲਾ ਅਫਜ਼ਾਈ ਕੀਤੀ, ਇਸ ਤੋਂ ਇਲਾਵਾ ਗਾਈਡ ਅਧਿਆਪਕ ਜਗਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ, ਜਿਸ ਦੀ ਅਗਵਾਈ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਇਹ ਨੈਸ਼ਨਲ ਪੱਧਰ ਦਾ ਅਵਾਰਡ ਜਿੱਤਿਆ ਹੈ¢ ਇਸ ਤੋ ਇਲਾਵਾ ਕਰਨੈਲ ਸਿੰਘ ਵਲੋਂ ਸਕੂਲ ਦੇ ਇੱਕ ਹੋਰ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਿਸ ਨੇ ਭੋਪਾਲ ਵਿਖੇ ਨੈਸ਼ਨਲ ਪੱਧਰ ਦੀ ਸਾਇੰਸ ਪ੍ਰਦਰਸ਼ਨੀ ਵਿਚ ਅਵਾਰਡ ਪ੍ਰਾਪਤ ਤੋਂ ਬਾਅਦ ਲੋਕ ਸਭਾ ਵਿਚ ਸਮਾਗਮ ਦÏਰਾਨ ਭਾਗ ਲਿਆ ਸੀ¢ ਇਸ ਮÏਕੇ ਸਕੂਲ ਮੁਖੀ ਸੀਮਾ ਦੇਵੀ ਨੇ ਐਨ ਆਰ ਆਈ ਕਰਨੈਲ ਸਿੰਘ ਰੱਕੜ ਦਾ ਧੰਨਵਾਦ ਕੀਤਾ ਅਤੇ ੳਹਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ¢ ਇਸ ਮÏਕੇ ਜਗਜੀਤ ਸਿੰਘ, ਕੁਲਦੀਪ ਗਿੱਲ, ਸੁਖਵਿੰਦਰ ਸਿੰਘ, ਮਨਮੋਹਨ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਮੁਫ਼ਤ ਆਯੂਸ਼ ਮੈਡੀਕਲ ਕੈਂਪ <br/> ਅਗਲੀ ਖ਼ਬਰ ਸ੍ਰੀ ਸ਼ਿਰਡੀ ਸਾਈਾ ਮੰਦਰ ਖਰੜ ਵਿਖੇ ਅੱਜ ਮਨਾਇਆ ਜਾਵੇਗਾ ਮਹਾਂ-ਸ਼ਿਵਰਾਤਰੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।