20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚÏਧਰੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਚ ਭਾਜਪਾ ਟਿਕਟ ਲਈ ਜਤਾਈ ਦਾਅਵੇਦਾਰੀ <br/>

ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ | <br/> 15-02-2026
ਨੰਗਲ, 14 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਨਗਰ ਕÏਾਸਲ ਨੰਗਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਮੰਡਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਟਿਕਟ ਦੀ ਪ੍ਰਾਪਤੀ ਲਈ ਆਪਣੀ ਦਾਅਵੇਦਾਰੀ ਜਿਤਾਈ ਹੈ | ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਚੌਧਰੀ ਨੇ ਕਿਹਾ ਕਿ ਮੈਂ ਕਰੀਬ 20 ਸਾਲ ਤੋਂ ਲਗਾਤਾਰ ਭਾਜਪਾ ਦੀ ਸਿਆਸੀ ਜਮਾਤ ਵਿਚ ਸਰਗਰਮ ਰਾਜਨੀਤੀ ਵਿਚ ਵਿਚਰਦਾ ਆ ਰਿਹਾ ਹਾਂ ਅਤੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਭਾਜਪਾ ਦੀ ਗੱਲ ਹਮੇਸ਼ਾ ਲੋਕਾਂ 'ਚ ਬੇਬਾਕ ਟਿੱਪਣੀਆਂ ਰਾਹੀਂ ਜ਼ੋਰਦਾਰ ਢੰਗ ਨਾਲ ਪੇਸ਼ ਕਰਕੇ ਵਿਰੋਧੀਆਂ ਨੂੰ ਸਿਆਸੀ ਦੰਦਲ਼ਾਂ ਪਨਾਈਆਂ | ਚੌਧਰੀ ਨੇ ਕਿਹਾ ਕਿ ਮੈਂ ਤਿੰਨ ਵਾਰ ਨਗਰ ਕÏਾਸਲ ਨੰਗਲ ਵਿਚ ਵੋਟਾਂ ਰਾਹੀਂ ਲੋਕਾਂ ਵਲੋਂ ਕÏਾਸਲਰ ਚੁਣਿਆ ਗਿਆ ਅਤੇ ਪੰਜਾਬ ਦੀਆਂ ਏ ਕਲਾਸ ਨਗਰ ਕÏਾਸਲਾਂ ਵਿਚ ਸ਼ੁਮਾਰ ਨਗਰ ਕÏਾਸਲ ਨੰਗਲ ਦੇ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਨੰਗਲ ਸ਼ਹਿਰ ਦੀ ਖ਼ਿਦਮਤ ਕਰ ਚੁੱਕਿਆ ਹਾਂ | ਚੌਧਰੀ ਨੇ ਕਿਹਾ ਕਿ ਮÏਜੂਦਾ ਸਮੇਂ ਅੰਦਰ ਵੀ ਮੈਂ ਬਤÏਰ ਭਾਜਪਾ ਕÏਾਸਲਰ ਨਗਰ ਕÏਾਸਲ ਨੰਗਲ ਵਿਚ ਜਿੱਥੇ ਆਪਣੀ ਆਵਾਜ਼ ਲੋਕਾਂ ਦੇ ਹੱਕ ਤੇ ਹਿਤ ਵਿਚ ਬੁਲੰਦ ਕਰ ਰਿਹਾ ਹਾਂ ਉੱਥੇ ਹੀ ਭਾਜਪਾ ਦੀਆਂ ਨੀਤੀਆਂ ਨੂੰ ਸਾਥੀਆਂ ਦੀ ਸਹਾਇਤਾ ਨਾਲ ਘਰ ਘਰ ਤੱਕ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ | ਇਸ ਤੋਂ ਇਲਾਵਾ ਪਾਰਟੀ ਹਾਈ ਕਮਾਂਡ ਵਲੋਂ ਨੰਗਲ ਮੰਡਲ ਭਾਜਪਾ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸÏਾਪੀ ਗਈ ਸੀ ਅਤੇ ਮੈਂ ਪਾਰਟੀ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕੀਤੀ | ਚੌਧਰੀ ਨੇ ਕਿਹਾ ਕਿ ਮੈਂ ਆਪਣੀ ਕਾਰਗੁਜ਼ਾਰੀ ਨੂੰ ਭਾਜਪਾ ਹਾਈ ਕਮਾਂਡ ਮੂਹਰੇ ਤਥਾ ਸਮੇਤ ਰੱਖਾਂਗਾ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਟਿਕਟ ਦੀ ਮੰਗ ਕਰਾਂਗਾ ਜੋ ਕਿ ਮੇਰਾ ਹੱਕ ਵੀ ਹੈ | ਚੌਧਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਮੈਨੂੰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦਿੰਦੀ ਹੈ ਤਾਂ ਮੈਂ ਹਰ ਹਾਲ ਵਿਚ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ

ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਵਲੋਂ ਪਿੰਡ ਕਾਹਨਪੁਰ ਖੂਹੀ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਮੁਫ਼ਤ ਆਯੂਸ਼ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।