ਨੂਰਪੁਰ ਬੇਦੀ, 14 ਫਰਵਰੀ (ਹਰਦੀਪ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਟਿੱਬਾ ਨੰਗਲ ਦੇ ਜੰਗਲੀ ਖੇਤਰ ਵਿਚ ਲੋਕਾਂ ਨੇ ਬੀਤੀ ਰਾਤ ਇੱਕ ਤੇਂਦੂਏ ਨੰੂ ਦੇਖਿਆ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਆਜਮਪੁਰ ਦੇ ਭੁਪਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਬਿੰਦਰ ਸਿੰਘ ਦੇ ਰਾਹੀਂ ਮਿਲੀ ਸੂਚਨਾ ਅਨੁਸਾਰ ਦੱਸਿਆ ਗਿਆ ਹੈ ਕਿ ਜੰਗਲੀ ਤੇਂਦੂਆ ਰਾਤ ਵੇਲੇ ਇਸ ਖੇਤਰ ਵਿਚ ਵਿਚਰਦਾ ਹੈ¢ ਇਸ ਲਈ ਲੋਕਾਂ ਨੂੰ ਰਾਤ ਬਰਾਤੇ ਸਕੂਟਰ ਮੋਟਰਸਾਈਕਲ ਜਾਂ ਪੈਦਲ ਜਾਣ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ¢ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਵੀ ਪ੍ਰਾਪਤ ਹੋ ਗਈ ਹੈ¢ ਜਿਸ ਦੇ ਮੱਦੇ ਨਜ਼ਰ ਡੀ ਐਫ ਉ ਵਲੋਂ ਇਸ ਖੇਤਰ ਵਿਚ ਰੈਸਕਿਊ ਟੀਮ ਭੇਜੀ ਜਾ ਰਹੀ ਹੈ ¢ਅਤੇ ਜੰਗਲਾਤ ਵਿਭਾਗ ਵਲੋਂ ਚÏਕਸੀ ਰੱਖੀ ਜਾ ਰਹੀ ਹੈ¢ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਰਾਤ ਦੇ ਸਮੇਂ ਇਸ ਖੇਤਰ ਵਿਚ ਨਾ ਜਾਣ ਲਈ ਅਪੀਲ ਜਾਰੀ ਕੀਤੇ ਹੈ¢ ਇਸ ਸਬੰਧੀ ਜਾਣਕਾਰੀ ਨੂਰਪੁਰ ਬੇਦੀ ਦੇ ਪੁਲਿਸ ਵਿਭਾਗ ਨੂੰ ਵੀ ਪ੍ਰਾਪਤ ਹੋ ਚੁੱਕੀ ਹੈ¢ ਇਸ ਸਬੰਧੀ ਐੱਸ.ਐਚ.ਓ. ਨੂਰਪੁਰ ਬੇਦੀ ਰੋਹਿਤ ਸ਼ਰਮਾ ਨਾਲ ਵੀ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਪ੍ਰਾਪਤ ਹੋ ਚੁੱਕੀ ਹੈ ਅਤੇ ਜੰਗਲਾਤ ਵਿਭਾਗ ਇਸ ਉੱਤੇ ਨਿਗਰਾਨੀ ਰੱਖ ਰਿਹਾ ਹੈ¢ ਅਤੇ ਚÏਕਸੀ ਵਰਤੀ ਜਾ ਰਹੀ ਹੈ¢ ਉਨ੍ਹਾਂ ਨੇ ਵੀ ਇਲਾਕੇ ਦੇ ਲੋਕਾਂ ਨੂੰ ਇਸ ਖੇਤਰ ਵਿਚ ਰਾਤ ਵੇਲੇ ਇਕੱਲਿਆਂ ਜਾਣ ਤੋਂ ਸਾਵਧਾਨ ਕੀਤਾ ਹੈ ¢ ਦੱਸਣਯੋਗ ਹੈ ਕਿ ਟਿੱਬਾ ਨੰਗਲ-ਕੋਲਾਰ-ਬਲਾਚÏਰ ਮਾਰਗ ਤੋਂ ਲੋਕਾਂ ਦੀ ਅਕਸਰ ਰਾਤ ਨੂੰ ਵੀ ਆਵਾਜਾਈ ਹੁੰਦੀ ਹੈ ¢ਪਹਿਲਾਂ ਵੀ ਨੂਰਪੁਰ ਬੇਦੀ ਦੇ ਜੰਗਲੀ ਖ਼ਿੱਤੇ ਵਿਚ ਤੇਂਦੂਏ ਨੰੂ ਦੇਖਿਆ ਗਿਆ ਹੈ