ਸ੍ਰੀ ਚਮਕੌਰ ਸਾਹਿਬ, 14 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ 'ਯਾਦਾਂ ਦਾ ਸਫ਼ਰਨਾਮਾ' ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਤੋਂ ਵਿਦਾ ਹੋ ਰਹੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਸਭਿਅਕ ਗੀਤ, ਸਕਿੱਟਾਂ, ਕਵਿਤਾਵਾਂ, ਕੋਰਿਓਗ੍ਰਾਫੀ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ, ਇੱਕ ਦੂਜੇ ਨੂੰ ਬਹੁਤ ਹੀ ਪਿਆਰੇ ਤੋਹਫ਼ੇ ਭੇਟ ਕੀਤੇ | ਸਮਾਰੋਹ ਦੌਰਾਨ ਵਿਦਾ ਹੋ ਰਹੇ ਵਿਦਿਆਰਥੀਆਂ ਵਲੋਂ ਵੀ ਆਪਣੇ ਅਧਿਆਪਕਾਂ ਨੂੰ ਸਤਿਕਾਰ ਵਜੋਂ ਤੋਹਫ਼ੇ ਭੇਟ ਕੀਤੇ | ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਅਨੁਸਾਰ ਵੱਖ ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਗੁਰਜੋਤ ਸਿੰਘ (ਬਾਰ੍ਹਵੀਂ ਆਰਟਸ) ਨੂੰ ਮਿਸਟਰ ਪਿਪਸ ਅਤੇ ਜੈਸਮੀਨ ਕੌਰ (ਬਾਰ੍ਹਵੀਂ ਕਾਮਰਸ) ਨੂੰ ਮਿਸ ਪਿਪਸ, ਪਰਨੀਤ ਕੌਰ (ਬਾਰ੍ਹਵੀਂ ਕਾਮਰਸ) ਨੂੰ ਪਿਪਸ ਆਲਰਾਊਾਂਡਰ, ਸੁਖਮਨਜੋਤ ਕੌਰ (ਬਾਰ੍ਹਵੀਂ ਕਾਮਰਸ) ਅਤੇ ਗਰਨੂਰਪ੍ਰੀਤ ਸਿੰਘ (ਬਾਰ੍ਹਵੀਂ ਆਰਟਸ ) ਨੂੰ ਸਭ ਤੋਂ ਵਧੀਆ ਡਰੈੱਸ, ਤਰਨਜੋਤ ਸਿੰਘ ਬਾਰ੍ਹਵੀਂ (ਸਾਇੰਸ) ਨੂੰ ਸਭ ਤੋਂ ਵੱਧ ਆਗਿਆਕਾਰੀ, ਰਸ਼ਮੀਤ ਕੌਰ ਬਾਰ੍ਹਵੀਂ (ਸਾਇੰਸ) ਨੂੰ ਗਿੱਧਾ ਕੁਈਨ ਅਤੇ ਸੁਖਨੂਰ ਸਿੰਘ (ਬਾਰ੍ਹਵੀਂ ਸਾਇੰਸ) ਨੂੰ ਭੰਗੜਾ ਕਿੰਗ, ਬਲਰਾਜ ਸਿੰਘ ਅਤੇ ਜੈਸਮੀਨ ਕੌਰ (ਬਾਰ੍ਹਵੀਂ ਆਰਟਸ) ਨੂੰ ਮਿਸਟਰ ਸਪੋਰਟਸ ਅਤੇ ਮਿਸ ਸਪੋਰਟਸ, ਅੰਸ਼ੂਮਨ ਰਾਣਾ ਅਤੇ ਮਹਿਕਪ੍ਰੀਤ ਕੌਰ (ਬਾਰ੍ਹਵੀਂ ਕਾਮਰਸ) ਨੂੰ ਸਭ ਤੋਂ ਵੱਧ ਗਤੀਸ਼ੀਲ ਅਤੇ ਸਹਿਜਪ੍ਰੀਤ ਕੌਰ ਬਾਰ੍ਹਵੀਂ (ਸਾਇੰਸ) ਨੂੰ ਸਭ ਤੋਂ ਵੱਧ ਅਨੁਸ਼ਾਸਿਤ ਵਿਦਿਆਰਥਣ ਦਾ ਖ਼ਿਤਾਬ ਦਿੱਤਾ ਗਿਆ | ਇਸ ਮੌਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਯਾਦਗਾਰੀ ਪਲ੍ਹਾ ਨੂੰ ਵੀ ਸਾਂਝਾਂ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਐਮ ਡੀ ਸ਼ਿੰਦਰਪਾਲ ਕੌਰ ਅਟਵਾਲ, ਗੁਰਪਾਲ ਸਿੰਘ ਅਟਵਾਲ, ਪ੍ਰੀਤਪਾਲ ਕੌਰ ਅਟਵਾਲ, ਪਿ੍ੰਸੀਪਲ ਸੁਰਜੀਤ ਸਿੰਘ, ਵਾਈਸ ਪਿ੍ੰਸੀਪਲ ਮਨਦੀਪ ਕੌਰ ਮਾਹਲ ਅਤੇ ਸਮੁੱਚੇ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |