20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਟੇਟ ਸਾਇੰਸ ਐਗਜ਼ੀਬਿਸ਼ਨ 2026 'ਚ ਹਾਈ ਸਕੂਲ ਰਾਏਪੁਰ ਨੇ ਪ੍ਰਾਪਤ ਕੀਤਾ ਪੰਜਾਬ ਦਾ ਪਹਿਲਾ ਸਥਾਨ, ਨੈਸ਼ਨਲ ਲਈ ਨੋਮੀਨੇਟ ਹੋਣਗੇ <br/>

ਅਜੀਤ ਡੈਸਕ 15-02-2026
ਨੂਰਪੁਰ ਬੇਦੀ, 14 ਫਰਵਰੀ (ਰਾਜੇਸ਼ ਚÏਧਰੀ ਤਖਤਗੜ੍ਹ)-ਰਾਸ਼ਟਰੀ ਆਵਿਸ਼ਕਾਰ ਅਭਿਆਨ 2025?26 ਦੇ ਥੀਮ 'ਵਿਕਸਿਤ ਅਤੇ ਆਤਮਨਿਰਭਰ ਭਾਰਤ ਲਈ ਐਸ.ਟੀ.ਈ.ਐਮ.' ਦੇ ਅਧੀਨ, ਪੰਜਾਬ ਵਿਚ ਸਾਇੰਸ ਐਗਜ਼ੀਬਿਸ਼ਨ ਐਸ.ਸੀ.ਈ.ਆਰ.ਟੀ. ਪੰਜਾਬ ਦੇ ਹੁਕਮਾਂ ਅਨੁਸਾਰ ਸਟੇਟ ਪੱਧਰ 'ਤੇ ਸਿਟੀ ਗਰੁੱਪ ਆਫ਼ ਇੰਸਟੀਟਿਊਟਸ, ਜਲੰਧਰ ਵਿਖੇ ਜੂਨੀਅਰ ਵਰਗ (ਛੇਵੀਂ ਤੋਂ ਅੱਠਵੀਂ ਕਲਾਸ) ਲਈ ਕਰਵਾਈ ਗਈ | ਜਿਸ ਵਿਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਦੇ ਦੋ ਵਿਦਿਆਰਥੀਆਂ ਨੇ ਪੰਜਾਬ ਭਰ ਵਿਚੋਂ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕਰਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ¢ ਇਸ ਪ੍ਰੋਗਰਾਮ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਸ਼ਾਮਿਲ ਹੋਏ¢ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਇਸ ਸਟੇਟ ਐਗਜ਼ੀਬਿਸ਼ਨ ਵਿਚ ਆਪਣੀ ਅਸਧਾਰਨ ਪ੍ਰਦਰਸ਼ਨ ਨਾਲ ਸਾਰੇ ਨੂੰ ਪ੍ਰਭਾਵਿਤ ਕੀਤਾ¢ ਗੁਰਲਾਲ ਸਿੰਘ ਨੇ 'ਗ੍ਰੀਨ ਨੋਵਾ-ਟਿਕਾਊ ਭਾਰਤ ਲਈ ਬਹੁ-ਧਾਰਣਾ ਇਕ੍ਰਿਤ ਹਰੀ ਉਰਜਾ ਮਾਡਲ' ਪ੍ਰੋਜੈਕਟ ਪੇਸ਼ ਕੀਤਾ, ਜਿਸ ਨੇ ਸਬ?ਥੀਮ ਹਰੀ ਉਰਜਾ ਵਿਚ ਸਟੇਟ ਦਾ ਪਹਿਲਾ ਸਥਾਨ ਜਿੱਤਿਆ¢ ਆਰਵ ਭਾਰਦਵਾਜ ਨੇ ਸਬ?ਥੀਮ ਟਿਕਾਊ ਖੇਤੀਬਾੜੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ¢ਦੋਹਾਂ ਵਿਦਿਆਰਥੀਆਂ ਨੂੰ ਸਟੇਟ ਵੱਲੋਂ ਪਹਿਲਾ ਸਥਾਨ ਅਤੇ ਦੂਜਾ ਸਥਾਨ ਹਾਸਿਲ ਕਰਨ ਤੇ ਨਗਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਪ੍ਰਾਪਤੀ ਲਈ ਵਿਸ਼ੇਸ਼ ਤÏਰ ਤੇ ਸਾਇੰਸ ਅਧਿਆਪਕ ਜਗਜੀਤ ਸਿੰਘ ਅਤੇ ਸਕੂਲ ਨੂੰ ਮੁਬਾਰਕਬਾਦ ਦਿੱਤੀ ਗਈ¢ ਜ਼ਿਲ੍ਹਾ ਸਿੱਖਿਆ ਅਫ਼ਸਰ, ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪਿ੍ੰਸੀਪਲ ਮੋਨਿਕਾ ਭੂਟਾਨੀ, ਸਕੂਲ ਮੁਖੀ ਸ੍ਰੀਮਤੀ ਸੀਮਾ ਦੇਵੀ ਰੂਪਨਗਰ ਨੇ ਸਾਇੰਸ ਅਧਿਆਪਕ ਜਗਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ¢ ਹੁਣ ਗੁਰਲਾਲ ਸਿੰਘ ਅਤੇ ਆਰਵ ਭਾਰਦਵਾਜ ਨੈਸ਼ਨਲ ਸਾਇੰਸ ਐਗਜ਼ੀਬਿਸ਼ਨ ਲਈ ਨੋਮੀਨੇਟ ਹੋਣਗੇ, ਜਿੱਥੇ ਉਹ ਪੰਜਾਬ ਦਾ

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ 'ਚ ਅਹਿਮ ਮੁੱਦੇ ਵਿਚਾਰੇ <br/> ਅਗਲੀ ਖ਼ਬਰ ਐੱਸ.ਕੇ.ਐੱਮ. (ਗੈਰ ਸਿਆਸੀ) ਦੇ ਸੱਦੇ 'ਤੇ 17 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।