20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐੱਸ.ਕੇ.ਐੱਮ. (ਗੈਰ ਸਿਆਸੀ) ਦੇ ਸੱਦੇ 'ਤੇ 17 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ- ਜਗਦੀਪ, ਵਿਰਕ ਗੱਗੋ <br/>

ਅਜੀਤ ਡੈਸਕ 15-02-2026
ਸ੍ਰੀ ਚਮਕੌਰ ਸਾਹਿਬ, 14 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਚੂਹੜਮਾਜਰਾ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਵਿਰਕ ਗੱਗੋ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ 2025 ਬਿਜਲੀ ਸੋਧ ਬਿਲ, ਕੇਂਦਰ ਸਰਕਾਰ ਦੇ ਟਰੰਪ ਸਰਕਾਰ ਨਾਲ ਕੀਤੇ ਸਮਝੌਤੇ, ਸੀਡ ਬਿੱਲ ਆਦਿ ਫ਼ੈਸਲਿਆਂ ਨਾਲ ਜਿੱਥੇ ਭਾਰਤ ਦੇ ਖੇਤੀ ਸੈਕਟਰ ਨੂੰ ਖ਼ਤਮ ਕੀਤਾ ਜਾ ਰਿਹਾ ਉੱਥੇ ਸਹਾਇਕ ਧੰਦਿਆਂ ਨੂੰ ਵੀ ਉਜਾੜਿਆ ਜਾ ਰਿਹਾ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੇ ਆਦੇਸ਼ਾਂ ਤੇ ਉਕਤ ਬਿੱਲਾਂ ਦੇ ਵਿਰੋਧ ਵਿਚ 17 ਫਰਵਰੀ ਨੂੰ ਡੀ ਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ, ਕਿਉਂਕਿ ਪੰਜਾਬ ਸਰਕਾਰ ਦੀ ਚੁੱਪ ਵੀ ਕੇਂਦਰ ਸਰਕਾਰ ਵਲੋਂ ਜੋ ਵੀ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਕਈ ਬਿੱਲ ਲਿਆਂਦੇ ਜਾ ਰਹੇ ਹਨ, ਉਨ੍ਹਾਂ ਦੀ ਅੰਦਰ ਖਾਤੇ ਹਮਾਇਤ ਕਰਕੇ ਸੂਬੇ ਦੀ ਕਿਸਾਨੀ ਨਾਲ ਧੋਖਾ ਕੀਤਾ ਜਾ ਰਿਹਾ ਹੈ | ਬੁਲਾਰਿਆਂ ਨੇ 17 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਕਿਸਾਨਾਂ ਨੂੰ ਡੀ ਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਵਿਚ ਪੁੱਜਣ ਦੀ ਅਪੀਲ ਕੀਤੀ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਭੰਗੂ ਚੂਹੜ ਮਾਜਰਾ, ਜਗਦੀਪ ਸਿੰਘ ਗੋਲਾ, ਹਰਭਜਨ ਸਿੰਘ ਧਾਰਨੀ, ਗੁਰਿੰਦਰ ਸਿੰਘ ਕਤਲੌਰ, ਜਿੰਦਰ ਸਿੰਘ ਸੰਧੂਆਂ, ਭਾਗ ਸਿੰਘ ਦੁੱਗਰੀ, ਹਰਚਰਨ ਸਿੰਘ ਤਾਲਾਪੁਰ, ਜੁਝਾਰ ਸਿੰਘ ਦੁਲਚੀ ਮਾਜਰਾ, ਹੈਪੀ ਭਲਿਆਣ, ਸੁਖਵਿੰਦਰ ਸਿੰਘ ਬਾਲਸੰਡਾ, ਮੁਖਬਾਲ ਸਿੰਘ ਪਿਰੋਜਪੁਰ, ਗੁਰਸੇਵਕ ਸਿੰਘ ਮਕੜੌਨਾ ਕਲਾਂ, ਕੁਲਵੀਰ ਸਿੰਘ ਹਫਿਜਾਬਾਦ ਸਤਪਾਲ ਸਿੰਘ ਕੀੜੀ ਅਫਗਾਨਾ, ਸੁਖਾ ਭੂਰੜੇ ਆਦਿ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਟੇਟ ਸਾਇੰਸ ਐਗਜ਼ੀਬਿਸ਼ਨ 2026 'ਚ ਹਾਈ ਸਕੂਲ ਰਾਏਪੁਰ ਨੇ ਪ੍ਰਾਪਤ ਕੀਤਾ ਪੰਜਾਬ ਦਾ ਪਹਿਲਾ ਸਥਾਨ, ਨੈਸ਼ਨਲ ਲਈ ਨੋਮੀਨੇਟ... ਅਗਲੀ ਖ਼ਬਰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।