20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦਾ ਆਦਮ ਕੱਦ ਬੁੱਤ ਵਿਧਾਇਕ ਚੱਢਾ ਵਲੋਂ ਲੋਕ ਅਰਪਣ <br/>

ਅਜੀਤ ਡੈਸਕ 15-02-2026
ਨੂਰਪੁਰ ਬੇਦੀ, 14 ਫਰਵਰੀ (ਰਾਜੇਸ਼ ਚÏਧਰੀ ਤਖ਼ਤਗੜ੍ਹ)-ਬੀਤੇ ਸਾਲ 2019 ਦੇ ਦਰਦਨਾਕ ਪੁਲਵਾਮਾ ਹਮਲੇ ਦੌਰਾਨ ਦੇਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ 'ਚ ਉਨਾਂ ਦੇ ਜੱਦੀ ਪਿੰਡ ਰÏਲੀ ਵਿਖੇ ਆਦਮ ਕੱਦ ਬੁੱਤ ਤਿਆਰ ਕਰਕੇ ਲੋਕ ਅਰਪਣ ਕੀਤਾ ਗਿਆ¢ ਸ਼ਹੀਦ ਦੀ ਬਰਸੀ ਮÏਕੇ ਬੁੱਤ ਦਾ ਲੋਕ ਅਰਪਣ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਰੂਪਨਗਰ ਤੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਸਾਂਝੇ ਤÏਰ 'ਤੇ ਕੀਤਾ ਗਿਆ¢ ਇਸ ਮÏਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਹਾਜ਼ਰ ਰਹੇ¢ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕÏਮ ਦਾ ਸਰਮਾਇਆ ਹੁੰਦੇ ਹਨ ਸ਼ਹੀਦ ਕੁਲਵਿੰਦਰ ਸਿੰਘ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕੀਤੀ ਹੈ ਜਿਸ ਲਈ ਸਾਡਾ ਸਮਾਜ ਉਨਾਂ ਦੇ ਪਰਿਵਾਰ ਦਾ ਸਦੀਵੀ ਕਰਜ਼ਦਾਰ ਰਹੇਗਾ¢ ਸ਼ਹੀਦ ਕੁਲਵਿੰਦਰ ਸਿੰਘ ਦਾ ਇਹ ਆਦਮ ਕੱਦ ਬੁੱਤ ਨਵੀਂ ਪੀੜ੍ਹੀ ਨੂੰ ਦੇਸ਼ ਪ੍ਰੇਮ ਅਤੇ ਕੁਰਬਾਨੀ ਦੀ ਪ੍ਰੇਰਣਾ ਦੇਵੇਗਾ¢ ਸਰਕਾਰ ਵਲੋਂ ਵੀ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ¢ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਮੇਰੇ ਪੁੱਤਰ ਦਾ ਦੇਸ਼ ਲਈ ਸ਼ਹੀਦ ਹੋਣਾ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ¢ ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਬੱਚੇ ਇਸ ਬੁੱਤ ਨੂੰ ਵੇਖ ਕੇ ਦੇਸ਼ ਸੇਵਾ ਦਾ ਜਜ਼ਬਾ ਆਪਣੇ ਅੰਦਰ ਪੈਦਾ ਕਰਨ¢ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਇਲਾਕੇ ਦੇ ਲੋਕਾਂ ਵਲੋਂ ਮਿਲ ਰਹੇ ਸਨਮਾਨ ਲਈ ਅਸੀਂ ਹਮੇਸ਼ਾ ਰਿਣੀ ਰਹਾਂਗੇ¢ ਇਸ ਦÏਰਾਨ ਸ਼ਹੀਦ ਕੁਲਵਿੰਦਰ ਸਿੰਘ ਨੂੰ ਵਿਧਾਇਕ ਚੱਢਾ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਸਮਾਗਮ ਦÏਰਾਨ ਦੇਸ਼ ਭਗਤੀ ਦੇ ਨਾਅਰਿਆਂ ਨਾਲ ਪੂਰਾ ਮਾਹÏਲ ਗੂੰਜ ਉੱਠਿਆ ਅਤੇ ਹਾਜ਼ਰ ਲੋਕਾਂ ਨੇ ਸ਼ਹੀਦ ਨੂੰ ਨਮਨ ਕੀਤਾ¢

ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਵਿਖੇ ਫਾਊਾਡੇਸ਼ਨ ਡੇਅ ਮਨਾਇਆ <br/> ਅਗਲੀ ਖ਼ਬਰ ਸਹੇਲੀ ਫਾਊਾਡੇਸ਼ਨ ਵਲੋਂ ਆਤਮ ਹੱਤਿਆ ਅਤੇ ਹਿੰਸਕ ਵਿਵਹਾਰ ਬਾਰੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।