20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਹੇਲੀ ਫਾਊਾਡੇਸ਼ਨ ਵਲੋਂ ਆਤਮ ਹੱਤਿਆ ਅਤੇ ਹਿੰਸਕ ਵਿਵਹਾਰ ਬਾਰੇ ਸਮਾਗਮ <br/>

ਅਜੀਤ ਡੈਸਕ 15-02-2026
ਨੰਗਲ, 14 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ (ਵੈਨਕੂਵਰ-ਕੈਨੇਡਾ) ਵਲੋਂ ਪਿੰਡ ਬਰਮਲਾ 'ਚ ਆਤਮ ਹੱਤਿਆ ਅਤੇ ਹਿੰਸਕ ਵਿਵਹਾਰ ਬਾਰੇ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਜਵੇਨਾਈਲ ਜਸਟਿਸ ਬੋਰਡ ਰੂਪਨਗਰ ਦੇ ਸਾਬਕਾ ਮੈਂਬਰ ਡਾ. ਕੈਲਾਸ਼ ਠਾਕੁਰ, ਚੇਅਰਮੈਨ ਆਈ.ਐਮ.ਏ. ਡਾ. ਅਸ਼ੌਕ ਸ਼ਰਮਾ, ਮੈਡਮ ਰੇਨੂੰ ਕੌਸ਼ਲ, ਮਾਨਵ ਵਿਵਹਾਰ ਅਧਿਐਨ ਕਰਤਾ ਸੁਰਿੰਦਰ ਸੂਫੀ ਨਿਸ਼ਕਾਮ ਆਦਿ ਬੁਲਾਰਿਆਂ ਨੇ ਤਰਨਤਾਰਨ ਗੋਲੀਕਾਂਡ ਅਤੇ ਗਾਜ਼ਿਆਬਾਦ ਸਮੂਹਿਕ ਆਤਮ ਹੱਤਿਆ ਦਾ ਹਵਾਲਾ ਦੇ ਕੇ ਵਿਸਥਾਰ ਨਾਲ ਚਰਚਾ ਕੀਤੀ | ਡਾ. ਕੈਲਾਸ਼ ਠਾਕੁਰ ਨੇ ਮੰਗ ਕੀਤੀ ਕਿ ਅੱਠਵੀਂ ਤੱਕ ਮੋਬਾਈਲ ਦੀ ਵਰਤੋਂ 'ਤੇ ਰੋਕ ਸਮੇਂ ਦੀ ਲੋੜ ਹੈ | ਇਸ ਮੌਕੇ ਸਰਕਾਰੀ ਸ਼ਿਵਾਲਿਕ ਫਾਰਮੇਸੀ ਕਾਲਜ ਦੀ ਵਿਦਿਆਰਥਣ ਕੁਮਾਰੀ ਸੋਨਮ (ਐਮ.ਫਾਰਮਾ), ਮੈਡਮ ਪਿ੍ਆ ਠਾਕੁਰ, ਰਾਹੁਲ (ਬੀ.ਟੈਕ.), ਕੁਮਾਰੀ ਸਾਨੀਆ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ | ਇਸ ਮੌਕੇ 'ਤੇ ਸਮਾਜ ਸੇਵਕ ਉਮੇਸ਼ ਠਾਕੁਰ, ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ, ਬੀਬੀ ਪਰੋਮਿਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦਾ ਆਦਮ ਕੱਦ ਬੁੱਤ ਵਿਧਾਇਕ ਚੱਢਾ ਵਲੋਂ ਲੋਕ ਅਰਪਣ <br/> ਅਗਲੀ ਖ਼ਬਰ ਸੰਤ ਕਰਮ ਸਿੰਘ ਅਕੈਡਮੀ 'ਚ ਕਰਵਾਇਆ ਵਿਦਾਇਗੀ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।