20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਾਬਕਾ ਵਿਧਾਇਕ ਪੰਡਿਤ ਰਾਮ ਕਿਸ਼ਨ ਭੜੋਲੀਆਂ ਦੀ 51 ਵੀਂ ਬਰਸੀ 22 ਫਰਵਰੀ ਨੂੰ ਮਨਾਈ ਜਾਵੇਗੀ <br/>

ਅਜੀਤ ਡੈਸਕ 15-02-2026
ਨੰਗਲ, 14 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਾਬਕਾ ਵਿਧਾਇਕ ਅਤੇ ਮਹਾਨ ਦੇਸ਼ ਭਗਤ ਪੰਡਿਤ ਰਾਮ ਕਿਸ਼ਨ ਭੜੋਲੀਆ ਦੀ 51ਵੀਂ ਬਰਸੀ 22 ਫਰਵਰੀ ਦਿਨ ਐਤਵਾਰ ਨੂੰ ਅੱਡਾ ਮਾਰਕੀਟ ਵਿਖੇ ਮਨਾਈ ਜਾ ਰਹੀ ਹੈ¢ ਇਸ ਦੀ ਤਿਆਰੀ ਲਈ ਜ਼ਿਲ੍ਹਾ ਸਕੱਤਰ ਬਜਿੰਦਰ ਪੰਡਿਤ, ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਸਤਨਾਮ ਸਿੰਘ ਸ਼ੇਰਾ, ਪ੍ਰੋਮਿਲਾ ਦੇਵੀ ਦੀ ਅਗਵਾਈ ਹੇਠ ਵੱਖ-ਵੱਖ ਮਾਰਕੀਟਾਂ ਵਿਚੋਂ ਫ਼ੰਡ ਦੀ ਉਗਰਾਹੀ ਸ਼ੁਰੂ ਕੀਤੀ ਗਈ ਹੈ¢ ਜਿਸ ਦਾ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ¢ ਦੱਸਣਯੋਗ ਹੈ ਕਿ ਬਰਸੀ ਹਰ ਸਾਲ ਲੋਕਾਂ ਦੇ ਸਹਿਯੋਗ ਨਾਲ ਮਨਾਈ ਜਾਂਦੀ ਹੈ¢ਅੱਜ ਇੱਥੇ ਅੱਡਾ ਮਾਰਕੀਟ ਵਿਖੇ ਉਕਤ ਆਗੂਆਂ ਦੀ ਅਗਵਾਈ ਹੇਠ ਦੁਕਾਨਦਾਰ ਵੀਰਾਂ ਕੋਲੋਂ ਫ਼ੰਡ ਦੀ ਉਗਰਾਹੀ ਕੀਤੀ ਗਈ¢ ਇਸ ਮÏਕੇ 'ਤੇ ਆਗੂਆਂ ਨੇ ਦੱਸਿਆ ਕਿ ਪੰਡਿਤ ਜੀ ਮਹਾਨ ਦੇਸ਼ ਭਗਤ ਸਨ¢ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੰਬਾ ਸਮਾਂ ਅੰਗਰੇਜ਼ ਦੀ ਕੈਦ ਕੱਟੀ ਅਤੇ ਆਜ਼ਾਦੀ ਤੋਂ ਬਾਅਦ ਗ਼ਰੀਬ ਮੁਜ਼ਾਰਿਆਂ, ਕਿਸਾਨਾਂ ਦੇ ਲਈ ਅਨੇਕਾਂ ਘੋਲ ਲੜੇ¢ ਪੰਜਾਬ ਸਰਕਾਰ ਖ਼ਿਲਾਫ਼ ਚੱਲੇ ਘੋਲਾਂ ਵਿਚ ਵੀ ਉਹ ਲੰਬਾ ਸਮਾਂ ਜੇਲ੍ਹਾਂ ਵਿਚ ਰਹੇ¢ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਇੱਕ ਵਾਰ ਵਿਧਾਨ ਸਭਾ ਵਿਚ ਜਾਣ ਦਾ ਮÏਕਾ ਵੀ ਦਿੱਤਾ¢ ਉਹ ਹਰਮਨ ਪਿਆਰੇ ਆਗੂ ਵਜੋਂ ਗਿਣੇ ਜਾਂਦੇ ਹਨ¢ ਉਨ੍ਹਾਂ ਨੇ ਆਪਣੀ ਜਾਇਦਾਦ ਵੀ ਪਾਰਟੀ ਦੇ ਨਾਮ ਲਗਾ ਦਿੱਤੀ ਸੀ¢ ਅੱਜ ਵੀ ਜ਼ਿਲ੍ਹਾ ਪਾਰਟੀ ਦਾ ਮੁੱਖ ਦਫ਼ਤਰ 12 ਅੱਡਾ ਮਾਰਕੀਟ ਪੰਡਿਤ ਜੀ ਦੀ ਪਲਾਟ ਵਿਚ ਹੀ ਚੱਲਦਾ ਹੈ¢ ਆਗੂਆਂ ਨੇ ਪਾਰਟੀ ਹਮਦਰਦਾਂ ਸ਼ਹਿਰ ਵਾਸੀਆਂ ਕੋਲੋਂ ਹਰ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਬਰਸੀ ਤੇ ਪਹੁੰਚ ਕੇ ਆਪਣੇ ਇਨਕਲਾਬੀ ਨੂੰ ਸ਼ਰਧਾਂਜਲੀ ਭੇਟ ਕਰਨ¢ ਇਸ ਬਰਸੀ ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤÏਰ 'ਤੇ ਪਹੁੰਚ ਰਹੇ ਹਨ¢

ਪਿਛਲੀ ਖ਼ਬਰ ਸ੍ਰੀ ਮਨਮੋਹਨ ਕਾਲੀਆ ਪਾਰਕ 'ਚ ਬੇਰੀ ਵਲੋਂ ਓਪਨ ਜਿੰਮ ਦਾ ਉਦਘਾਟਨ ਲੋਕ ਸਭਾ ਮੈਂਬਰ ਚੰਨੀ ਵਲੋਂ ਦਿੱਤੀ ਗਈ ਗਰਾਂਟ ਨਾਲ... ਅਗਲੀ ਖ਼ਬਰ ਵਿੰਗ ਕਮਾਂਡਰ ਕੁਲਦੀਪ ਸਿੰਘ ਨੇ ਓਪਨ ਮਾਸਟਰ ਖੇਡਾਂ ਵਿਚ ਜਿੱਤਿਆ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।