20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ੍ਰੀ ਮਨਮੋਹਨ ਕਾਲੀਆ ਪਾਰਕ 'ਚ ਬੇਰੀ ਵਲੋਂ ਓਪਨ ਜਿੰਮ ਦਾ ਉਦਘਾਟਨ ਲੋਕ ਸਭਾ ਮੈਂਬਰ ਚੰਨੀ ਵਲੋਂ ਦਿੱਤੀ ਗਈ ਗਰਾਂਟ ਨਾਲ ਸਥਾਪਿਤ ਕੀਤਾ ਜਿੰਮ <br/>

ਅਜੀਤ ਡੈਸਕ 15-02-2026
ਜਲੰਧਰ, 14 ਫਰਵਰੀ (ਸ਼ਿਵ)- ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋਂ ਸ੍ਰੀ ਮਨਮੋੋਹਨ ਕਾਲੀਆ ਪਾਰਕ ਨੇੜੇ ਗੀਤਾ ਮੰਦਿਰ ਸੈਂਟਰਲ ਟਾਊਨ ਵਿੱਚ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐਮ. ਪੀ. ਲੈਂਡ ਗਰਾਂਟ ਵਿੱਚੋ ਓਪਨ ਜਿਮ ਲਗਵਾਇਆ ਗਿਆ ਹੈ, ਜਿਸ ਦੇ ਨਾਲ ਨਾਲ ਨਗਰ ਨਿਗਮ ਦੀ ਗਰਾਂਟ ਵਿੱਚੋਂ ਲਗਭਗ ਸਾਢੇ 5 ਲੱਖ ਰੁਪਏ ਦੀ ਗਰਾਂਟ ਨਾਲ ਪਾਰਕ ਵਿੱਚ ਲਾਈਟਾਂ ਵਾਲਾ ਨਵਾਂ ਫੁਵ੍ਹਾਰਾ ਲਗਵਾਇਆ ਗਿਆ ਹੈ | ਇਸ ਦਾ ਉਦਘਾਟਨ ਰਜਿੰਦਰ ਬੇਰੀ ਤੇ ਊਮਾ ਬੇਰੀ ਵਲੋਂ ਕੀਤਾ ਗਿਆ | ਇਸ ਮੌਕੇ ਮੌਜੂਦ ਮੁਹੱਲਾ ਨਿਵਾਸੀਆਂ ਵੱਲੋਂ ਰਜਿੰਦਰ ਬੇਰੀ ਤੇ ਕੌਂਸਲਰ ਊਮਾ ਬੇਰੀ ਦਾ ਧੰਨਵਾਦ ਕੀਤਾ ਗਿਆ | ਰਜਿੰਦਰ ਬੇਰੀ ਨੇ ਕਿਹਾ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੀ ਗਈ ਗਰਾਂਟ ਨਾਲ ਜਲੰਧਰ ਕੇਂਦਰੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਦੀ ਮੰਗ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ ¢ ਇਸ ਮੌਕੇ ਐਸ.ਕੇ. ਬਰੂਟਾ, ਯਸ਼ ਪਾਲ ਬਜਾਜ, ਮਦਨ ਲਾਲ ਸਾਗਰ, ਤਰਸੇਮ ਲਾਲ ਵਰਮਾ, ਮਨੀਸ਼ ਗੁਪਤਾ, ਰੋਹਿਤ ਤਲਵਾੜ, ਮਦਨ ਲਾਲ ਸਾਗਰ, ਸੁਧੀਰ ਘੁੱਗੀ, ਤਿ੍ਲੋਕ ਚੰਦ ਵਰਮਾ, ਹਰਸਿਮਰਨ ਸਿੰਘ, ਚਰਨਜੀਤ ਸਹਿਗਲ, ਰੌਬਿਨ ਰੰਧਾਵਾ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਡੰਪਾਂ ਦੇ ਬਾਹਰ ਕੂੜਾ ਸੁੱਟਣ ਤੋਂ ਅਜੇ ਵੀ ਬਾਜ਼ ਨਹੀਂ ਆ ਰਹੇ ਲੋਕ ਵਿਕਾਸਪੁਰੀ ਡੰਪ ਦੇ ਬਾਹਰ ਕੂੜਾ ਸੁੱਟਣ ਆਏ ਲੋਕਾਂ... ਅਗਲੀ ਖ਼ਬਰ ਸਾਬਕਾ ਵਿਧਾਇਕ ਪੰਡਿਤ ਰਾਮ ਕਿਸ਼ਨ ਭੜੋਲੀਆਂ ਦੀ 51 ਵੀਂ ਬਰਸੀ 22 ਫਰਵਰੀ ਨੂੰ ਮਨਾਈ ਜਾਵੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।