15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਲਿਟਲ ਏਾਜਲਜ਼ ਲਰਨਿੰਗ ਪਲੇਅ ਸਕੂਲ ਵਿਖੇ ਗ੍ਰੈਂਡਪੇਰੈਂਟਸ ਡੇਅ ਮਨਾਇਆ <br/>

ਅਜੀਤ ਡੈਸਕ 19-02-2026
ਨੂਰਪੁਰ ਬੇਦੀ, 18 ਫਰਵਰੀ (ਹਰਦੀਪ ਸਿੰਘ ਢੀਂਡਸਾ)-ਲਿਟਲ ਏਾਜਲਜ਼ ਲਰਨਿੰਗ ਪਲੇ ਸਕੂਲ, ਨੂਰਪੁਰ ਬੇਦੀ ਵਿਖੇ ਗ੍ਰੈਂਡਪੇਰੈਂਟਸ ਡੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਵਿਸ਼ੇਸ਼ ਰੂਪ ਵਿਚ ਭਾਗ ਲਿਆ ਅਤੇ ਆਪਣੀ ਹਾਜ਼ਰੀ ਨਾਲ ਕਾਰਜ-ਕਰਮ ਦੀ ਸ਼ੋਭਾ ਵਧਾਈ | ਇਸ ਮੌਕੇ ਬੱਚਿਆਂ ਵਲੋਂ ਸੁਆਗਤ ਗੀਤ, ਨੱਚ, ਕਵਿਤਾਵਾਂ ਅਤੇ ਗੀਤਾਂ ਦੀਆਂ ਸੁੰਦਰ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਹਾਜ਼ਰ ਦਾਦਾ-ਦਾਦੀ ਅਤੇ ਨਾਨਾ-ਨਾਨੀ ਵਲੋਂ ਬਹੁਤ ਸਰਾਹਿਆ ਗਿਆ | ਸਮਾਗਮ ਦੌਰਾਨ ਦਾਦਾ-ਦਾਦੀ ਅਤੇ ਨਾਨਾ-ਨਾਨੀ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ | ਜੇਤੂਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਉੱਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਮਨ ਸੈਣੀ ਜੀ ਦੇ ਨਾਲ ਸਟਾਫ਼ ਮੈਂਬਰ ਕਾਂਚਨ ਸ਼ਰਮਾ, ਹੇਮਾ ਰਾਣੀ, ਗਗਨਦੀਪ ਕੌਰ, ਸੋਮਾ ਦੇਵੀ ਅਤੇ ਰੁਚੀ ਜੀ ਹਾਜ਼ਰ ਸਨ |

ਪਿਛਲੀ ਖ਼ਬਰ ਲੋੜਵੰਦ ਮਾਪਿਆਂ ਦੀਆਂ ਲੜਕੀਆਂ ਦੇ ਕਰਵਾਏ ਵਿਆਹ <br/> ਅਗਲੀ ਖ਼ਬਰ ਸੇਮ ਨਾਲੇ ਨਾਲ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਲੈਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।