26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜ ਸੀਟਰ ਕਾਰ 'ਤੇ ਦਾਖ਼ਲਾ ਟੈਕਸ 130 ਰੁਪਏ, ਇਨੋਵਾ 'ਤੇ 170 ਦੀ ਲੱਗੇਗੀ ਪਰਚੀ ਹਿਮਾਚਲ ਪ੍ਰਦੇਸ਼ ਦੀ ਟੋਲ ਗੰਡਾਸਾ ਨੀਤੀ ਸੈਰ-ਸਪਾਟਾ ਵਿਰੋਧੀ- ਡਾ. ਅਸ਼ੋਕ ਸ਼ਰਮਾ

ਡਾਕਟਰ ਅਸ਼ੋਕ ਸ਼ਰਮਾ ਯੋਗੇਸ਼ ਸੱਚਦੇਵਾ, ਕਲਾਕਾਰ ਸੁਰਿੰਦਰ ਸੂਫ਼ੀ, ਉਮੇਸ਼ ਠਾਕੁਰ ਨਿਸ਼ਕਾਮ ਵਿਚਾਰ ਪ੍ਰਗਟ ਕਰਨ ਸਮੇਂ | ਅਜੀਤ ਤਸਵੀਰ <br/> 20-02-2026
ਨੰਗਲ, 19 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਹਿਮਾਚਲ ਪ੍ਰਦੇਸ਼ ਦੀ ਟੋਲ ਗੰਡਾਸਾ ਨੀਤੀ ਸੈਰ-ਸਪਾਟਾ ਵਿਰੋਧੀ ਹੈ ਕਿਉਂਕਿ ਛੋਟੀ ਕਾਰ 'ਤੇ ਹੀ ਦਾਖ਼ਲਾ ਟੈਕਸ 130 ਰੁਪਏ ਹੋ ਗਿਆ ਹੈ | ਇਹ ਵਿਚਾਰ ਚੇਅਰਮੈਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਚੈਪਟਰ ਡਾ. ਅਸ਼ੌਕ ਸ਼ਰਮਾ, ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ, ਕਲਾਕਾਰ ਸੁਰਿੰਦਰ ਸੂਫ਼ੀ ਸਮਾਜ ਸੇਵਕ ਉਮੇਸ਼ ਠਾਕੁਰ ਨਿਸ਼ਕਾਮ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਡਾ. ਅਸ਼ੌਕ ਸ਼ਰਮਾ ਨੇ ਕਿ ਨੰਗਲ ਦੇ ਲੋਕਾਂ ਦੀਆਂ ਰਿਸ਼ੇਤਾਦਾਰੀਆਂ, ਦੁਕਾਨਾਂ ਅਤੇ ਹੋਰ ਕਾਰਜ ਜ਼ਿਲ੍ਹਾ ਊਨਾ ਅਤੇ ਬਿਲਾਸਪੁਰ 'ਚ ਹਨ | ਨੰਗਲ- ਭਾਖੜਾ, ਨੰਗਲ-ਊਨਾ, ਨੰਗਲ-ਗੜ੍ਹਸ਼ੰਕਰ, ਨੰਗਲ-ਬਿਲਾਸਪੁਰ ਸੜਕ 'ਤੇ ਟੋਲ ਨਾਕੇ ਹਨ | ਨੰਗਲ ਤੋਂ ਕਿਸੇ ਪਾਸੇ ਚਲੇ ਜਾਓ, ਹਿਮਾਚਲ ਐਂਟਰੀ ਟੈਕਸ ਦੇਣਾ ਹੀ ਪਵੇਗਾ | ਕਮਾਲ ਦੀ ਉਦਾਹਰਨ ਦੇਖੋ, ਨੰਗਲ-ਭਾਖੜਾ ਸੜਕ ਅਸਲੀ ਮਾਲਕ ਭਾਖੜਾ ਬਿਆਸ ਪ੍ਰਬੰਧ ਬੋਰਡ ਹੈ ਪਰ ਹਰ ਪੰਜਾਬੀ ਤੋਂ ਐਂਟਰੀ ਟੈਕਸ ਹਿਮਾਚਲ ਪ੍ਰਦੇਸ਼ ਸਰਕਾਰ ਵਸੂਲ ਰਹੀ ਹੈ | ਤ੍ਰਾਸਦੀ ਦੇਖੋ ਟੋਲ ਟੈਕਸ ਵਸੂਲੀ ਜਾਰੀ ਹੈ ਪਰ ਮੋਹਲੇਧਾਰ ਮੀਂਹ/ਢਿਗਾਂ ਡਿੱਗਣ ਕਾਰਨ ਨੰਗਲ-ਭਾਖੜਾ ਮੁੱਖ ਸੜਕ 31 ਅਗਸਤ 2025 ਤੋਂ ਬੰਦ ਹੈ | ਚੇਤੇ ਰਹੇ ਕਿ ਨੰਗਲ ਨਗਰ ਕੌਂਸਲ ਨੇ ਲੰਘੇ ਵਰ੍ਹੇ ਇੱਕ ਮਤਾ ਪਾਸ ਕਰਕੇ ਪੰਜਾਬ ਐਂਟਰੀ ਟੈਕਸ ਲਗਾਉਣ ਦੀ ਵਕਾਲਤ ਕੀਤੀ ਸੀ ਪਰ ਇਹ ਮਤਾ ਪੰਜਾਬ ਸਰਕਾਰ ਨੇ ਪ੍ਰਵਾਨ ਨਹੀਂ ਕੀਤਾ ਸੀ | ਲੰਘੇ ਵਰ੍ਹੇ ਠਾਹ ਸੋਟਾ ਟਿੱਪਣੀ ਕਾਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਿਮਾਚਲ ਐਂਟਰੀ ਟੈਕਸ ਵਿਰੁੱਧ ਨੰਗਲ-ਧਰਮਸ਼ਾਲਾ ਸੜਕ 'ਤੇ ਜਾਮ ਵੀ ਲਗਾਇਆ ਸੀ | ਨੰਗਲ ਦੇ ਨੌਜਵਾਨ ਵਕੀਲ ਸ੍ਰੀ ਉਤਾਂਸ ਮੌਂਗਾ ਨੇ ਤਰਕਹੀਣ ਟੋਲ ਟੈਕਸ ਵਿਰੁੱਧ ਇੱਕ ਜਨ ਹਿਤ ਪਟੀਸ਼ਨ ਹਿਮਾਚਲ ਹਾਈਕੋਰਟ 'ਚ ਪਾਈ ਹੈ, ਜੋ ਮਾਣਯੋਗ ਅਦਾਲਤ ਦੇ ਵਿਚਾਰ ਅਧੀਨ ਹੈ |
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੀ ਟੋਲ ਗੰਡਾਸਾ ਨੀਤੀ ਸੈਰ-ਸਪਾਟਾ ਵਿਰੋਧੀ- ਡਾ. ਅਸ਼ੋਕ ਸ਼ਰਮਾ ਅਗਲੀ ਖ਼ਬਰ ਨੂਰਪੁਰ ਬੇਦੀ-ਸਰਾਂ ਪੱਤਣ ਮਾਰਗ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।