11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਬੈਂਸ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 21-02-2026
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਜੇ ਐਸ ਨਿੱਕੂਵਾਲ)-ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਵਫ਼ਦ ਵਲੋਂ ਮਨਜੀਤ ਸਿੰਘ ਮਾਵੀ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਟੈਟ ਸੰਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਮਾਵੀ ਨੇ ਕਿਹਾ ਕਿ ਟੈਟ ਸਬੰਧੀ ਜੋ ਸੁਪਰੀਮ ਕੋਰਟ ਵਲੋਂ ਫੈਸਲਾ ਲਿਆ ਗਿਆ ਉਸ ਦੇ ਕਾਰਨ ਸਮੂਹ ਪੰਜਾਬ ਦੇ ਅਧਿਆਪਕਾਂ ਦੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ | ਜਿਸ ਸਬੰਧੀ ਉਨ੍ਹਾਂ ਵਲੋਂ ਸਿੱਖਿਆ ਮੰਤਰੀ ਬੈਂਸ ਨੂੰ ਮਿਲਿਆ ਗਿਆ | ਉਨ੍ਹਾਂ ਕਿਹਾ ਕਿ ਇਸ ਸਬੰਧੀ ਕੈਬਨਿਟ ਮੰਤਰੀ ਬੈਂਸ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਜਲਦ ਹੀ ਇਸ ਦਾ ਜੋਗ ਹੱਲ ਕੱਢ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਧਿਆਪਕਾਂ ਦੇ ਨਾਲ ਹਨ ਅਤੇ ਹੁਣ ਵੀ ਅਧਿਆਪਕਾਂ ਦੇ ਨਾਲ ਹੈ ਅਤੇ ਅਧਿਆਪਕਾਂ ਦੇ ਕਾਰਨ ਹੀ ਉਹ ਪੰਜਾਬ ਦੀ ਸਿੱਖਿਆ ਦੇ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਿਚ ਸਫਲ ਹੋਏ ਹਨ | ਇਸ ਮੌਕੇ ਤਰਲੋਚਨ ਸਿੰਘ ਭੱਟੀ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਭਟਨਾਗਰ, ਵਾਸ਼ਿੰਗਟਨ ਸਿੰਘ ਸਮੀਰੋਵਾਲ, ਰਣਵੀਰ ਸਿੰਘ, ਅਨਿਲ ਕੁਮਾਰ, ਜਸਵੀਰ ਸਿੰਘ, ਮਨਿੰਦਰ ਰਾਣਾ, ਮੀਹਮਲ, ਪਰਮਜੀਤ ਕੁਮਾਰ, ਕੁਲਦੀਪ ਪਰਮਾਰ, ਜੋਗਾ ਸਿੰਘ ਤੇ ਅਜੇ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟੀ. ਈ. ਟੀ. ਦੀ ਸ਼ਰਤ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਰੈਲੀ 22 ਨੂੰ <br/> ਅਗਲੀ ਖ਼ਬਰ ਵੀਵੋ ਨੇ ਲਾਂਚ ਕੀਤੇ ਵੀ-70 ਅਤੇ ਵੀ-70 ਐਲੀਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।