10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ੍ਰੀ ਵਿਸ਼ਵਕਰਮਾ ਸਭਾ ਨੇ ਦੂਜ ਦਾ ਦਿਹਾੜਾ ਮਨਾਇਆ <br/>

ਅਜੀਤ ਡੈਸਕ 21-02-2026
ਮੋਰਿੰਡਾ, 20 ਫਰਵਰੀ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਸਭਾ ਰਜਿ. ਮੋਰਿੰਡਾ ਵਲੋਂ ਪ੍ਰਧਾਨ ਪਵਨ ਕੁਮਾਰ ਧੀਮਾਨ ਦੀ ਅਗਵਾਈ ਹੇਠ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਦੂਜ ਦਾ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਵਾਈਸ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਸਵੇਰੇ ਆਰਤੀ ਕਰਨ ਉਪਰੰਤ ਲੰਗਰ ਵਰਤਾਇਆ ਗਿਆ | ਉਨ੍ਹਾਂ ਦੱਸਿਆ ਕਿ ਲੰਗਰ ਦੀ ਸੇਵਾ ਗੁਰਜੀਤ ਸਿੰਘ ਰੂਪਰਾਏ ਵਲੋਂ ਕੀਤੀ ਗਈ, ਜਿਸ 'ਤੇ ਵਾਈਸ ਪ੍ਰਧਾਨ ਬਿਕਰਮ ਬਹਾਦਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹਾਜ਼ਰ ਸਭ ਮੈਂਬਰਾਂ ਦਾ ਗੁਰਿੰਦਰ ਸਿੰਘ ਗੋਗੀ ਨੇ ਧੰਨਵਾਦ ਕੀਤਾ | ਇਸ ਮੌਕੇ ਸੈਕਟਰੀ ਅਮਰੀਕ ਸਿੰਘ ਡੱਫੂ, ਸਹਿ ਸੈਕਟਰੀ ਗੁਰਦੀਪ ਸਿੰਘ ਕਾਲਾ, ਖਜ਼ਾਨਚੀ ਗੁਰਇੰਦਰ ਸਿੰਘ ਸੋਨੀ ਮੋਟਰ, ਸਰਪ੍ਰਸਤ ਪਾਲ ਸਿੰਘ, ਅਵਤਾਰ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ, ਜਸਵਿੰਦਰ ਸਿੰਘ, ਗੁਰਬਚਨ ਸਿੰਘ ਰੀਹਲ, ਅਵਤਾਰ ਸਿੰਘ ਸੱਲ੍ਹ, ਗੋਪਾਲ ਚੰਦ ਜਾਂਗੜੇ, ਬਹਾਦਰ ਸਿੰਘ, ਦਰਸ਼ਨ ਸਿੰਘ ਰੀਹਲ, ਸੰਗਤ ਸਿੰਘ ਭਾਮੀਆਂ, ਸੁਖਵਿੰਦਰ ਸਿੰਘ ਧੰਨਾ, ਗੁਰਚਰਨ ਸਿੰਘ ਬਿੰਬਰਾ, ਵਰਿੰਦਰ ਕੁਮਾਰ ਧੀਮਾਨ, ਐਡਵੋਕੇਟ ਜਸਵਿੰਦਰ ਸਿੰਘ ਮੁੰਡੇ, ਬਲਵੀਰ ਸਿੰਘ, ਨਰਿੰਦਰ ਸਿੰਘ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ <br/> ਅਗਲੀ ਖ਼ਬਰ ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਵਲੋਂ ਵੇਰਕਾ ਮਿਲਕ ਪਲਾਂਟ ਮੋਹਾਲੀ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।