10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਿਜਲੀ ਘਰ ਸਿੰਘਪੁਰ ਤੇ ਆਈ. ਟੀ. ਆਈ. 'ਚ ਬਾਂਦਰਾਂ ਨੇ ਮਚਾਇਆ ਹੜਕੰਪ <br/>

ਅਜੀਤ ਡੈਸਕ 21-02-2026
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਬਿਜਲੀ ਘਰ ਤੇ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸਿੰਘਪੁਰ ਵਿਖੇ ਬਾਂਦਰਾਂ ਨੇ ਹੜਕੰਪ ਮਚਾਇਆ ਹੋਇਆ ਹੈ, ਜਿਸ ਕਰਕੇ ਜਿੱਥੇ ਆਈ. ਟੀ. ਆਈ. ਦੇ ਵਿਦਿਆਰਥੀਆਂ ਪ੍ਰੇਸ਼ਾਨ ਹਨ, ਉੱਥੇ ਬਿਜਲੀ ਘਰ ਦੇ ਮੁਲਾਜ਼ਮਾਂ ਲਈ ਵੀ ਵੱਡੀ ਸਿਰਦਰਦੀ ਬਣੇ ਹੋਏ ਹਨ | ਬਾਂਦਰਾ ਦੇ ਝੁੰਡ ਵਲੋਂ ਸਥਾਨਕ ਲੋਕਾਂ ਦਾ ਜਿਊਣਾ ਵੀ ਮੁਹਾਲ ਕੀਤਾ ਹੋਇਆ ਹੈ | ਨੂਰਪੁਰ ਬੇਦੀ ਦੀ ਬਿਜਲੀ ਸਬ ਡਵੀਜ਼ਨ ਦਾ ਦਫ਼ਤਰ ਜੋ ਕਿ ਅੱਜਕੱਲ੍ਹ ਸਰਕਾਰੀ ਆਈ.ਟੀ.ਆਈ ਸਿੰਘਪੁਰ ਵਿਖੇ ਚੱਲ ਰਿਹਾ ਹੈ, ਉੱਥੇ ਵੀ ਇਨ੍ਹਾਂ ਬਾਂਦਰਾਂ ਨੇ ਆਤੰਕ ਮਚਾਇਆ ਹੋਇਆ ਹੈ | ਪੰਜਾਬ ਪਾਵਰਕਾਮ ਦੇ ਦਫ਼ਤਰ ਵਿਖੇ ਕੰਮਕਾਰਾਂ ਲਈ ਜਾਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਬਾਂਦਰਾ ਦਾ ਝੁੰਡ ਅਕਸਰ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ | ਕਈ ਵੀ ਤਾਂ ਇਹ ਲੋਕਾਂ ਦੀਆਂ ਫਾਈਲਾਂ ਵੀ ਖਿਲਾਰ ਦਿੰਦਾ ਹੈ | ਬਿਜਲੀ ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀ ਵੀ ਇਹਨਾਂ ਦੀ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ | ਆਈ. ਟੀ. ਆਈ. ਵਿਚ ਪੜ੍ਹਦੇ ਵਿਦਿਆਰਥੀ ਵੀ ਇਹਨਾਂ ਦੇ ਖੌਫ ਤੋਂ ਸਹਿਮੇ ਹੋਏ ਹਨ | ਸਿੰਘਪੁਰ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਬਾਂਦਰਾ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਬਾਂਦਰਾ ਦੀ ਦਹਿਸ਼ਤ ਤੋਂ ਨਿਜਾਤ ਦਿਵਾਈ ਜਾਵੇ |


ਪਿਛਲੀ ਖ਼ਬਰ ਸਰਕਾਰੀ ਪੋਲਟੈਕਨਿਕ ਕਾਲਜ 'ਚ ਨਾਰਥ ਇੰਡੀਆ ਸਕਿੱਲ ਹੱਬ ਦਾ ਉਦਘਾਟਨ <br/> ਅਗਲੀ ਖ਼ਬਰ ਪੰਜਾਬ ਅੰਦਰ ਕਾਨੂੰਨ-ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ- ਐਡਵੋਕੇਟ ਮਿੱਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।