01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੀ. ਐੱਮ. ਸ੍ਰੀ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਜੈਪੁਰ ਦਾ ਵਿੱਦਿਅਕ ਟੂਰ ਲਗਾਇਆ <br/>

ਅਜੀਤ ਡੈਸਕ 22-02-2026
ਕਾਹਨਪੁਰ ਖੂਹੀ, 21 ਫਰਵਰੀ (ਗੁਰਬੀਰ ਸਿੰਘ ਵਾਲੀਆ)-ਇੱਥੋਂ ਦੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਹੋਣਹਾਰ ਵਿਦਿਆਰਥੀਆਂ ਦਾ ਪੰਜ ਰੋਜਾ ਵਿੱਦਿਅਕ ਟੂਰ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਜੈਪੁਰ ਲਈ ਗਿਆ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਸਕੂਲ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਜੈਪੁਰ ਵਿਖੇ ਲਿਜਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਮੌਕੇ ਬੱਚਿਆਂ ਨੇ ਜਿੱਥੇ ਜੈਪੁਰ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਜੰਤਰ ਮੰਤਰ, ਚਿੜੀਆ ਘਰ, ਸਾਇੰਸ ਪਾਰਕ, ਖੇਤਰੀ ਵਿਗਿਆਨ ਕੇਂਦਰ, ਟੈੱਕਨੋਲਜੀ ਪਾਰਕ, ਕਿਲ੍ਹਾ, ਸਿਟੀ ਪੈਲੇਸ, ਹਵਾ ਮਹਿਲ ਆਦਿ ਦੀ ਸੈਰ ਕਰਕੇ ਜਾਣਕਾਰੀ ਲਈ | ਉੱਥੇ ਹੀ ਬੱਚਿਆਂ ਵਲੋਂ ਰਾਜਸਥਾਨ ਦੇ ਖੇਤਰੀ, ਸਮਾਜਿਕ, ਧਾਰਮਿਕ, ਸੱਭਿਆਚਾਰ ਨੂੰ ਨੇੜੇ ਤੋਂ ਦੇਖਿਆ | ਬੱਚੇ ਉੱਥੋਂ ਦੇ ਕਲਚਰ, ਖਾਣ ਪੀਣ, ਰਹਿਣ ਸਹਿਣ, ਪਹਿਰਾਵੇ, ਬੋਲੀ ਆਦਿ ਤੋਂ ਬਹੁਤ ਪ੍ਰਭਾਵਿਤ ਹੋਏ | ਉਨ੍ਹਾਂ ਕਿਹਾ ਕਿ ਇਹ ਯਾਤਰਾ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਵਿਚ ਮਦਦਗਾਰ ਸਾਬਿਤ ਹੋਵੇਗੀ | ਇਸ ਮੌਕੇ ਬੱਚਿਆਂ ਦੇ ਨਾਲ ਲੈਕ ਅਨਿਲ ਸ਼ਰਮਾ, ਮੈਡਮ ਮਨੌਰਮਾ, ਹਰਪ੍ਰੀਤ ਕੌਰ, ਬਲਜੀਤ ਕੌਰ, ਬੰਦਨਾ ਰਾਣੀ, ਗੁਰਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਹਰਵੀਰ ਸਿੰਘ ਸੇਖੋਂ ਦੀ ਕੈਨੇਡਾ ਵਿਚ ਮੌਤ 'ਤੇ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ 1 ਮਾਰਚ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।