24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਹੋਲਾ ਮਹੱਲਾ ਮੌਕੇ 1 ਤੋਂ 3 ਮਾਰਚ ਤੱਕ ਵਿਰਾਸਤ-ਏ-ਖਾਲਸਾ ਵਿਖੇ ਲਗਾਇਆ ਜਾਵੇਗਾ ਸ਼ਿਲਪ ਕਲਾ ਮੇਲਾ <br/>

ਅਜੀਤ ਡੈਸਕ 28-02-2026
ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਜੇ ਐਸ ਨਿੱਕੂਵਾਲ)-ਪੰਜਾਬ ਦੀ ਪ੍ਰਗਤੀ ਨੂੰ ਦਰਸਾਉਂਦਾ ਕਰਾਫ਼ਟ ਮੇਲਾ 2026 ਵਿਰਾਸਤ ਏ ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ 1 ਤੋ 3 ਮਾਰਚ ਤੱਕ ਲਗਾਇਆ ਜਾ ਰਿਹਾ ਹੈ | ਜਿਸ ਵਿਚ ਪੰਜਾਬ ਦੇ ਅਮੀਰ ਵਿਰਸੇ ਸੰਸਕਿ੍ਤੀ, ਸਭਿਆਚਾਰ, ਤਰੱਕੀ, ਖ਼ੁਸ਼ਹਾਲੀ ਅਤੇ ਪੰਜਾਬ ਦੇ ਪਿੰਡਾਂ ਦੇ ਵਿਸ਼ੇਸ਼ ਉਤਪਾਦਾਂ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਵੇਗੀ | ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿ) ਚੰਦਰ ਜਯੋਤੀ ਸਿੰਘ ਨੇ ਕਿਹਾ ਕਿ ਕਰਾਫ਼ਟ ਮੇਲੇ ਵਿਚ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਨਜ਼ਰ ਆਵੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮੁੱਚੀ ਜਾਣਕਾਰੀ ਦੀ ਝਲਕ ਦਿਖਾਈ ਦੇਵੇ | ਸਮੁੱਚੇ ਪੰਜਾਬ ਦੇ ਸੈੱਲਫ਼ ਹੈਲਪ ਗਰੁੱਪ ਜਿਨ੍ਹਾਂ ਵੱਲੋਂ ਤਿਆਰ ਵੱਖ ਵੱਖ ਉਤਪਾਦ ਦੇਸ਼ ਭਰ ਵਿਚ ਲੋਕ ਪਿ੍ਆ ਹਨ, ਉਨ੍ਹਾਂ ਨੂੰ ਆਪਣੇ ਉਤਪਾਦਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਇਹ ਢੁਕਵਾਂ ਮੰਚ ਹੋਵੇਗਾ | ਉਨ੍ਹਾਂ ਵਲੋਂ ਇਹ ਵੀ ਉਪਰਾਲੇ ਕੀਤੇ ਗਏ ਹਨ ਕਿ ਰੁਜ਼ਗਾਰ ਉਤਪਤੀ ਦੇ ਵਸੀਲਿਆਂ ਬਾਰੇ ਵੀ ਇੱਥੇ ਸਟਾਲ ਲਗਾਏ ਜਾਵੇ ਅਤੇ ਹੱਥੀ ਕਿਰਤ ਕਰਕੇ ਤਿਆਰ ਹੋਏ ਉਤਪਾਦਨ ਜੋ ਅੱਜ ਦੇਸ਼ਾਂ ਵਿਦੇਸ਼ਾਂ ਵਿਚ ਪਸੰਦ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਜਾਣਕਾਰੀ ਕਰਾਫ਼ਟ ਮੇਲੇ ਵਿਚ ਸਟਾਲ ਲਗਾਏ ਜਾ ਰਹੇ ਹਨ | ਹੋਲਾ ਮਹੱਲਾ ਮੌਕੇ ਲੱਖਾਂ ਸੰਗਤਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਇੱਥੇ ਪੁੱਜਦੀਆਂ ਹਨ ਤੇ ਇਹ ਇੱਕ ਢੁਕਵਾਂ ਮੌਕਾ ਹੈ, ਜੱਦੋ ਆਪਣੇ ਉਤਪਾਦ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਏ ਜਾ ਸਕਦੇ ਹਨ |

ਪਿਛਲੀ ਖ਼ਬਰ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਵੇਚਣ ਦੇ ਵਿਰੋਧ ਵਿਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਲੋਂ ਰੋਸ ਰੈਲੀ <br/> ਅਗਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਸਰਕਲ ਮੁਹਾਲੀ ਨੇ ਜੇਲ੍ਹਾਂ 'ਚ ਡੱਕੇ ਮੁਲਾਜ਼ਮ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਲਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।