ਬੇਲਾ, 27 ਫਰਵਰੀ (ਮਨਜੀਤ ਸਿੰਘ ਸੈਣੀ)-ਏਕਤਾ ਮੰਚ ਪੰਜਾਬ ਜੁਆਇੰਟ ਫੋਰਮ ਪੰਜਾਬ ਗਿ੍ਡ ਸਬ ਸਟੇਸ਼ਨ ਯੂਨੀਅਨ, ਪੈਨਸ਼ਨ ਵੈੱਲਫੇਅਰ ਫੈਡਰੇਸ਼ਨ, ਪੈਨਸ਼ਨ ਯੂਨੀਅਨ ਏਟਕ ਦੇ ਸੱਦੇ ਅਨੁਸਾਰ ਖੰਡ ਮਿਲ ਸ਼ੇਰੋਂ ਤਰਨ ਤਾਰਨ ਦੀ ਜ਼ਮੀਨ ਦੀ ਮਾਲਕੀ ਪੁੱਡਾ ਨੂੰ ਤਬਦੀਲ ਕਰਨ ਦੇ ਵਿਰੋਧ ਵਿਚ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਕਿਸਾਨ ਆਗੂਆਂ ਸਮੇਤ ਸਾਥੀ ਗੁਰਪ੍ਰੀਤ ਸਿੰਘ ਗੰਢੀ ਵਿੰਡ ਪ੍ਰਧਾਨ ਪੀ. ਐਸ. ਈ. ਬੀ. ਇਮਪਲਾਈ ਫੈਡਰੇਸ਼ਨ ਏਟਕ ਪੰਜਾਬ ਦੀ ਕੀਤੀ ਨਜਾਇਜ਼ ਗਿ੍ਫ਼ਤਾਰੀ ਦੇ ਵਿਰੋਧ ਵਿਚ ਬੇਲਾ ਸਬ ਡਿਵੀਜ਼ਨ ਦੇ ਸਾਥੀਆਂ ਵਲੋਂ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪ੍ਰਧਾਨ ਸਾਥੀ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦਾ ਸਖ਼ਤ ਵਿਰੋਧ ਕੀਤਾ | ਇਸ ਰੈਲੀ ਨੂੰ ਸਾਥੀ ਅਵਤਾਰ ਸਿੰਘ ਸਕੱਤਰ, ਸਾਥੀ ਕਰਮਜੀਤ ਸਿੰਘ ਮੀਤ ਪ੍ਰਧਾਨ,ਕਿਸਾਨ ਆਗੂ ਜਤਿੰਦਰਪਾਲ ਸਿੰਘ ਜਿੰਦੂ ਖੋਖਰਾਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹਨਾਂ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਸਟੇਟ ਕਮੇਟੀ ਵਲੋਂ ਆਉਣ ਵਾਲੇ ਅਗਲੇ ਤਿੱਖੇ ਸੰਘਰਸ਼ ਪ੍ਰੋਗਰਾਮਾਂ ਵਿਚ ਜਥੇਬੰਦੀ ਵਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਸਾਥੀ ਹਰਦੀਪ ਸਿੰਘ, ਸੁਖਵਿੰਦਰ ਸਿੰਘ ਸਾਥੀ ਸੰਜੀਵ ਓਰਾਓਾ, ਸਾਥੀ ਅਰੁਣ ਕੁਮਾਰ, ਗੁਰਪਾਲ ਸਿੰਘ, ਅਤੇ ਦਫ਼ਤਰ ਦੇ ਹੋਰ ਸਾਰੇ ਸਾਥੀਆਂ ਨੇ ਸ਼ਮੂਲੀਅਤ ਕੀਤੀ