ਰੂਪਨਗਰ, 27 ਫਰਵਰੀ (ਗੁਰਪੀ੍ਰਤ ਸਿੰਘ ਹੁੰਦਲ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਪੁਰਾਣੇ ਕਾਂਗਰਸੀ ਸਾਥੀ ਪ੍ਰੇਮ ਵੋਹਰਾ ਦੇ ਪੁੱਤਰ ਅਤੇ ਪੱਤਰਕਾਰ ਰਾਜਨ ਵੋਹਰਾ ਦੇ ਭਰਾ ਰਾਕੇਸ਼ ਵੋਹਰਾ ਦੇ ਬੇਵਕਤੀ ਦੇਹਾਂਤ 'ਤੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਵੋਹਰਾ ਪਰਿਵਾਰ ਦੇ ਘਰ ਪਹੁੰਚ ਕੇ ਸਾਬਕਾ ਸਪੀਕਰ ਨੇ ਕਿਹਾ ਨੌਜਵਾਨ ਪੁੱਤਰ ਦਾ ਭਰ ਜਵਾਨੀ ਵਿਚ ਚਲੇ ਜਾਣਾ ਪਰਿਵਾਰ ਲਈ ਅਸਹਿ ਵਿਛੋੜਾ ਹੈ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਅਜਿਹੇ ਦੁੱਖ ਭਰੇ ਸਮੇਂ ਵਿਚ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖ਼ਸ਼ੇ | ਇਸ ਮੌਕੇ ਸਵਰਗੀ ਰਾਕੇਸ਼ ਵੋਹਰਾ ਪਰਿਵਾਰਕ ਮੈਂਬਰ ਪਿਤਾ ਪ੍ਰੇਮ ਵੋਹਰਾ, ਭਰਾ ਪੱਤਰਕਾਰ ਰਾਜਨ ਵੋਹਰਾ,ਪਤਨੀ ਪੂਜਾ ਵੋਹਰਾ ਅਤੇ ਪੁੱਤਰ ਯੁੱਗ ਵੋਹਰਾ ਹਾਜ਼ਰ ਸਨ | ਰਾਣਾ ਕੇਪੀ ਸਿੰਘ ਦੇ ਨਾਲ ਕੌਂਸਲਰ ਪੋਮੀ ਸੋਨੀ, ਨਗਰ ਸੁਧਾਰ ਟਰੱਸਟ ਦੇ ਸਾਬਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਪੈੱ੍ਰਸ ਕਲੱਬ ਦੇ ਸਰਪ੍ਰਸਤ ਸਤੀਸ ਜਗੋਤਾ ਤੇ ਬਹਾਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਜੀਤ ਜੱਗੀ, ਜਨਰਲ ਸਕੱਤਰ ਤੇਜਿੰਦਰ ਸਿੰਘ, ਅਮਰਪਾਲ ਸਿੰਘ ਬੈਂਸ ਤੇ ਸਰਬਜੀਤ ਸਿੰਘ ਨੇ ਬੇਵਕਤੀ ਦੇਹਾਂਤ 'ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ | ਸਵਰਗੀ ਰਾਕੇਸ਼ ਵੋਹਰਾ ਦੀ ਆਤਮਿਕ ਸ਼ਾਂਤੀ ਲਈ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਗੁਰੂਦੁਆਰਾ ਹੈਡ ਦਰਬਾਰ ਕੋਟਿ ਪੁਰਾਣ (ਟਿੱਬੀ ਸਾਹਿਬ) ਵਿਖੇ ਅੱਜ 28 ਫਰਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਹੋਵੇਗੀ |