ਰੂਪਨਗਰ, 27 ਫਰਵਰੀ (ਹੁੰਦਲ)-ਸੀਨੀਅਰ ਸੀਟੀਜ਼ਨਜ਼ ਕੌਂਸਲ ਰੂਪਨਗਰ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਦੱਸਿਆ ਕਿ ਕੌਂਸਲ ਦੀ ਮਹੀਨਾਵਾਰ ਮੀਟਿੰਗ 5 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਨਜਦੀਕ ਬੇਲਾ ਚੌਂਕ ਦੇ ਹਾਲ ਵਿਖੇ ਹੋਵੇਗੀ | ਮਹੀਨਾਵਾਰ ਮੀਟਿੰਗ ਦੌਰਾਨ ਹੋਣ ਵਾਲੀਆਂ ਸਰਗਰਮੀਆਂ ਤੇ ਅੰਤਰਾਸ਼ਟਰੀ ਮਹਿਲਾ ਦਿਵਸ ਸਬੰਧੀ ਪ੍ਰੋਗਰਾਮ ਕੀਤੇ ਜਾਣਗੇ | ਸਮਾਗਮ ਦੇ ਮੁਖ ਮਹਿਮਾਨ ਸ੍ਰੀਮਤੀ ਨਿਸ਼ਾ ਚੱਢਾ ਹੋਣਗੇ, ਸ੍ਰੀਮਤੀ ਅੰਮਿ੍ਤ ਬਾਲਾ ਜ਼ਿਲ੍ਹਾ ਸਮਾਜਿਕ ਅਤੇ ਸੁਰਖਿਆ ਅਫ਼ਸਰ ਪੰਜਾਬ ਸਰਕਾਰ ਸੀਨੀਅਰ ਸੀਟੀਜ਼ਨਜ਼ ਲਈ ਨਵੀਆਂ ਆਈਆਂ ਵਿਸ਼ੇਸ਼ ਸਹੂਲਤਾਂ ਸਬੰਧੀ ਜਾਣਕਾਰੀ ਦੇਣਗੇ | ਫਰਵਰੀ ਮਹੀਨੇ ਅੰਦਰ ਪੈਂਦੇ ਬਜ਼ੁਰਗਾ ਦੇ ਜਨਮ ਦਿਨ ਅਤੇ ਵਿਆਹ ਵਰ੍ਹੇਗੰਢ ਵੀ ਮਨਾਏ ਜਾਣਗੇ | ਕੌਂਸਲ ਪ੍ਰਧਾਨ ਵਲੋਂ ਹਾਜ਼ਰ ਮੈਂਬਰਾਂ ਨੂੰ ਸਮਾਰਟ ਆਈ.ਡੀ. ਕਾਰਡ ਵੰਡੇ ਜਾਣਗੇ | ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਕਿਹਾ ਕਿ ਪ੍ਰੋਗਰਾਮ ਦੀ ਅਰੰਭਤਾ ਦੁਪਿਹਰ 2 ਵਜੇ ਸ਼ੁਰੂ ਹੋ ਜਾਵੇਗੀ | ਇਹ ਸੂਚਨਾ ਇੰਜ: ਦੀਦਾਰ ਸਿੰਘ (ਐਗਜੈਕਟਿਵ ਮੈਂਬਰ ਕਮ ਐਡੀਟਰ) ਸੀਨੀਅਰ ਸਿਟੀਜਨ ਕੌਂਸਲ ਰੂਪਨਗਰ ਵਲੋਂ ਜਾਰੀ ਕੀਤੀ ਗਈ |