ਡਰੇਨੇਜ ਵਿਭਾਗ ਵਲੋਂ ਸ਼ਾਹਪੁਰ ਬੇਲਾ ਤੇ ਬਸੀ ਵਿਖੇ ਸਤਲੁਜ ਦਰਿਆ ਦੇ ਕੰਢੇ ਪੱਕੇ ਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ <br/>
ਅਜੀਤ ਡੈਸਕ
28-02-2026
ਇਸ ਸਬੰਧ ਵਿਚ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਤਲੁੱਜ ਦੇ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਨੂਰਪੁਰ ਬੇਦੀ ਦਾ ਪਿੰਡ ਸ਼ਾਹਪੁਰ ਬੇਲਾ, ਬਸੀ ਅਤੇ ਹੋਰ ਸਤਲੁੱਜ ਕਿਨਾਰੇ ਸਥਿਤ ਪਿੰਡ ਪਿਛਲੀ ਬਰਸਾਤ ਵਿਚ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ | ਜਿਸ ਨੂੰ 8-9 ਕਰੋੜ ਦੀ ਲਾਗਤ ਨਾਲ ਡੰਗੇ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ | ਜਿਸ ਨਾਲ ਇਲਾਕੇ ਦੇ ਅਨੇਕਾਂ ਪਿੰਡਾਂ ਨੂੰ ਰਾਹਤ ਮਿਲੇਗੀ |