24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨੌਜਵਾਨ ਦੀ ਲਾਸ਼ ਮਿਲੀ <br/>

ਅਜੀਤ ਡੈਸਕ 28-02-2026
ਬੇਲਾ, 27 ਫਰਵਰੀ (ਮਨਜੀਤ ਸਿੰਘ ਸੈਣੀ)-ਬੇਲਾ ਅਟਾਰੀ ਸੜਕ 'ਤੇ ਨੌਜਵਾਨ ਦੀ ਲਾਸ਼ ਮਿਲੀ | ਜਾਣਕਾਰੀ ਅਨੁਸਾਰ ਜਸਕਰਨ ਸਿੰਘ (23) ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਗਰੇਵਾਲ ਜ਼ਿਲ੍ਹਾ ਰੋਪੜ ਜੋ ਕਿ ਬੇਲਾ ਵਿਖੇ ਆਪਣੇ ਨਾਨਕੇ ਘਰ ਰਹਿੰਦਾ ਸੀ ਰਾਤੀ ਕਰੀਬ ਪੌਣੇ ਕੁ ਅੱਠ ਵਜੇ ਦੇ ਕਰੀਬ ਰੋਟੀ ਖਾ ਕੇ ਮੋਟਰ ਸਾਈਕਲ ਪੀਬੀ 12 ਏ 4383 'ਤੇ ਅਟਾਰੀ ਵਿਖੇ ਆਪਣੇ ਦੋਸਤ ਕੋਲ ਗਿਆ ਸੀ ਪਰ ਉਸ ਕੋਲ ਨਹੀਂ ਪਹੁੰਚਿਆ ਦੋਸਤ ਨੇ ਦੱਸਿਆ ਕਿ ਉਸ ਨੇ ਕਾਫ਼ੀ ਫੋਨ ਕੀਤੇ ਪਰ ਜਸਕਰਨ ਸਿੰਘ ਨੇ ਕੋਈ ਜਵਾਬ ਨਾ ਦਿੱਤਾ ਉਸ ਦੇ ਦੂਜੇ ਦੋਸਤਾਂ ਨੇ ਵੀ ਰਾਤ ਤੇ ਸਵੇਰੇ ਛੇ ਵਜੇ ਤੱਕ ਬਹੁਤ ਫੋਨ ਕੀਤੇ ਪਰ ਕੋਈ ਜਵਾਬ ਨਹੀਂ ਮਿਲਿਆ | ਦਿਨ ਚੜ੍ਹਦਿਆਂ ਹੀ ਰਾਹਗੀਰਾਂ ਨੇ ਸੜਕ ਕਿਨਾਰੇ ਪਿਆ ਨੌਜਵਾਨ ਦੇਖਿਆ ਮੋਟਰ ਸਾਈਕਲ ਥੋੜ੍ਹੀ ਦੂਰ ਝਾੜੀਆਂ ਵਿਚ ਪਿਆ ਸੀ ਹਿੱਲ ਜੁੱਲ ਨਾ ਹੁੰਦੀ ਦੇਖ ਕੇ ਗਰੁੱਪ ਵਿਚ ਫ਼ੋਟੋਆਂ ਪਾਈਆਂ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ | ਮੌਕੇ 'ਤੇ ਪੁਲਿਸ ਤੇ ਫੋਰੈਂਸਿਕ ਟੀਮਾਂ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ | ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਭੇਜੀ ਗਈ | ਇਸ ਸੰਬੰਧੀ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਛੇਤੀ ਹੀ ਮਸਲਾ ਹੱਲ ਕਰ ਲਿਆ ਜਾਵੇਗਾ | ਮੌਕੇ 'ਤੇ ਖੜੇ ਪਰਿਵਾਰਕ ਮੈਂਬਰਾਂ, ਮਿ੍ਤਕ ਦੇ ਦੋਸਤਾਂ ਨੇ ਦੱਸਿਆ ਕਿ ਜਸਕਰਨ ਸਿੰਘ ਦੀ ਹਾਦਸੇ ਵਿਚ ਮੌਤ ਨਹੀਂ ਹੋਈ ਬਲਕਿ ਉਸ ਦਾ ਕਿਸੇ ਦੂਜੀ ਥਾਂ ਕਤਲ ਕਰਕੇ ਲਾਸ਼ ਇੱਥੇ ਸੁੱਟੀ ਲੱਗਦੀ ਹੈ, ਕਿਉਂਕਿ ਮਿ੍ਤਕ ਦੀ ਗੋਡੇ ਕੋਲੋਂ ਬੁਰੀ ਤਰ੍ਹਾਂ ਲੱਤ ਟੁੱਟੀ ਹੋਈ ਸੀ ਗੋਡੇ ਦੀ ਹੱਡੀ ਬਾਹਰ ਨਿਕਲੀ ਹੋਈ ਸੀ, ਬਾਂਹਾਂ ਤੋੜੀਆਂ ਹੋਈਆਂ ਸਨ ਮੋਬਾਈਲ ਦਾ ਸਿਮ ਤੋੜ ਕੇ ਮੋਬਾਈਲ 'ਚ ਧੱਕੇ ਨਾਲ ਪਾਇਆ ਹੋਇਆ ਸੀ | ਮੋਟਰ ਸਾਈਕਲ ਦੋ ਦਰਖਤਾਂ ਦੇ ਵਿਚਾਲੇ ਸੁੱਟਿਆ ਹੋਇਆ ਸੀ ਮੌਕੇ 'ਤੇ ਕੋਈ ਖੂਨ ਦਾ ਨਿਸ਼ਾਨ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਕਤਲ ਕੀਤਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੂੰ ਇਤਲਾਹ ਦੇਣ ਤੋਂ ਬਾਅਦ ਵੀ ਪੁਲਿਸ ਦੋ ਘੰਟੇ ਬਾਅਦ ਤੇ ਫੋਰੈਂਸਿਕ ਟੀਮ ਗਿਆਰਾਂ ਵਜੇ ਤੋਂ ਬਾਅਦ ਮੌਕੇ 'ਤੇ ਪਹੁੰਚੀ | ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ | ਬੇਲਾ ਪੁਲਿਸ ਨੇ ਮਿ੍ਤਕ ਜਸਕਰਨ ਸਿੰਘ ਦੀ ਮਾਮੀ ਅੰਮਿ੍ਤ ਕੌਰ ਪਤਨੀ ਪ੍ਰਮਿੰਦਰ ਸਿੰਘ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਮੁਲਾਜ਼ਮ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਵਿਰੁੱਧ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਡਰੇਨੇਜ ਵਿਭਾਗ ਵਲੋਂ ਸ਼ਾਹਪੁਰ ਬੇਲਾ ਤੇ ਬਸੀ ਵਿਖੇ ਸਤਲੁਜ ਦਰਿਆ ਦੇ ਕੰਢੇ ਪੱਕੇ ਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।