ਰੂਪਨਗਰ, 27 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਵਿਸ਼ੇਸ਼ ਤੌਰ ਸਿਵਲ ਡਿਫੈਂਸ ਰੂਪਨਗਰ ਵਲੋਂ ਪਹੁੰਚੇ ਸੁਦਰਸ਼ਨ ਸਿੰਘ ਇੰਸਪੈਕਟਰ ਇੰਚਾਰਜ ਸਿਵਲ ਡਿਫੈਂਸ ਰੂਪਨਗਰ, ਨਰਾਇਣ ਸ਼ਰਮਾ ਇੰਸਪੈਕਟਰ ਇੰਚਾਰਜ ਸਿਵਲ ਡਿਫੈਂਸ ਮੋਹਾਲੀ, ਪ੍ਰੇਮ ਨਰਾਇਣ ਸੀ. ਡੀ. ਆਈ. ਰੂਪਨਗਰ ਅਤੇ ਸ੍ਰੀ ਵਿਜੇ ਕੁਮਾਰ ਸੀ. ਡੀ. ਆਈ. ਮੋਹਾਲੀ ਨੇ ਸਕੂਲ ਦੇ ਜਰੂਰਤਮੰਦ ਬੱਚਿਆਂ ਲਈ ਇਮਤਿਹਾਨਾਂ ਸਬੰਧੀ ਸਮੱਗਰੀ ਭੇਟ ਕੀਤੀ, ਜਿਸ ਵਿਚ ਕਾਰਡ ਬੋਰਡ ਅਤੇ ਪੈਨ ਸ਼ਾਮਿਲ ਸਨ | ਸਕੂਲ ਪਿ੍ੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਇਹ ਸਾਰੀ ਸਮਗਰੀ ਜਰੂਤਮੰਦ ਬੱਚਿਆਂ ਵਿਚ ਵੰਡ ਦਿੱਤੀ ਜਾਵੇਗੀ | ਇਸ ਮੌਕੇ ਸਕੂਲ ਅਧਿਆਪਕ ਦਿਨੇਸ਼ ਵਰਮਾ ਅਤੇ ਡੀ.ਪੀ.ਈ. ਰਵੀਇੰਦਰ ਸਿੰਘ ਹਾਜ਼ਰ ਸਨ |