24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿੰਡ ਝੱਜ ਵਿਖੇ ਤੜਕਸਾਰ ਪਾਰਕਿੰਗ ਵਿਚ ਖੜ੍ਹੀ ਇੰਡੀਕਾ ਗੱਡੀ ਨੂੰ ਲੱਗੀ ਅੱਗ <br/>

ਅਜੀਤ ਡੈਸਕ 28-02-2026
ਕਾਹਨਪੁਰ ਖੂਹੀ, 27 ਫਰਵਰੀ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨੇੜਲੇ ਪਿੰਡ ਝੱਜ ਵਿਖੇ ਪਾਰਕਿੰਗ ਵਿਚ ਖੜ੍ਹੀ ਇੱਕ ਇੰਡੀਕਾ ਗੱਡੀ ਦੇ ਰਹੱਸਮਈ ਤਰੀਕੇ ਨਾਲ ਲੱਗੀ ਅੱਗ ਨਾਲ ਬੁਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਕਤ ਗੱਡੀ ਦੇ ਮਾਲਕ ਰਘਵੀਰ ਸਿੰਘ ਝੱਜ ਟੈਂਟ ਹਾਊਸ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਵਲੋਂ ਆਪਣੀ ਇੰਡੀਕਾ ਗੱਡੀ ਨੂੰ ਪਿੰਡ ਦੀ ਪਾਰਕਿੰਗ ਵਿਚ ਸਹੀ ਤਰੀਕੇ ਨਾਲ ਲਾਕ ਕਰਕੇ ਖੜ੍ਹੀ ਕੀਤਾ ਸੀ | ਪਰ ਰਾਤ ਦੇ ਤਿੰਨ ਕੁ ਵਜੇ ਗੱਡੀ ਨੂੰ ਲੱਗੀ ਹੋਈ ਭਿਆਨਕ ਅੱਗ ਕਾਰਨ ਜਦੋਂ ਗੱਡੀ ਦੇ ਟਾਇਰ ਫੱਟਣ ਦੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨਜ਼ਦੀਕੀ ਲੋਕਾਂ ਨੇ ਸੁਣੀ ਤਾਂ ਉਨ੍ਹਾਂ ਵਲੋਂ ਸਾਨੂੰ ਸੂਚਿਤ ਕੀਤਾ ਗਿਆ | ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਗੱਡੀ ਪੂਰੀ ਤਰ੍ਹਾਂ ਨਾਲ ਝੁਲਸ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿੱਟੀ ਤੇ ਪਾਣੀ ਸੁੱਟ ਕੇ ਬਹੁਤ ਹੀ ਮੁਸ਼ਕਿਲ ਨਾਲ ਇਸ ਅੱਗ 'ਤੇ ਕਾਬੂ ਪਾਇਆ | ਜਦੋਂ ਤੱਕ ਅੱਗ ਬੁਝਦੀ, ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਗੱਡੀ ਨੂੰ ਲੱਗੀ ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ | ਗੱਡੀ ਨੂੰ ਲੱਗੀ ਰਹੱਸਮਈ ਅੱਗ ਦਾ ਕਾਰਨ ਤਕਨੀਕੀ ਨੁਕਸ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਦਾ ਕਾਰਾ, ਇਹ ਤਾਂ ਪੜਤਾਲ ਤੋਂ ਹੀ ਪਤਾ ਚੱਲੇਗਾ | ਪੀੜਤ ਗੱਡੀ ਮਾਲਕ ਵਲੋਂ ਇਸ ਅੱਗਜ਼ਨੀ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਵਲੋਂ ਸੇਮ ਦੀ ਸਮੱਸਿਆ ਨੂੰ ਲੈ ਕੇ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਪ੍ਰਦਰਸ਼ਨ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਰੋਪੜ ਨੂੰ ਇਮਤਿਹਾਨ ਸੰਬੰਧੀ ਸਮੱਗਰੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।