ਘਨੌਲੀ, 28 ਫਰਵਰੀ (ਜਸਵੀਰ ਸਿੰਘ ਸੈਣੀ)-ਏਕਤਾ ਮੰਚ ਪੰਜਾਬ ਜੋਆਇੰਟ ਫੋਰਮ ਪੰਜਾਬ ਗਿ੍ਡ ਸਬਸਟੇਸ਼ਨ ਯੂਨੀਅਨ ਪੈਨਸ਼ਨ ਵੈੱਲਫੇਅਰ ਫੈਡਰੇਸ਼ਨ ਪੈਨਸ਼ਨ ਯੂਨੀਅਨ ਏਟਕ ਦੇ ਸੱਦੇ ਅਨੁਸਾਰ ਖੰਡ ਮਿਲ ਸ਼ੇਰੋਂ ਤਰਨ ਤਾਰਨ ਦੀ ਜਮੀਨ ਦੀ ਮਾਲਕੀ ਪੁੱਡਾ ਨੂੰ ਤਬਦੀਲ ਕਰਨ ਦੇ ਵਿਰੋਧ ਵਿਚ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਕਿਸਾਨ ਆਗੂਆਂ ਸਮੇਤ ਸਾਥੀ ਗੁਰਪ੍ਰੀਤ ਸਿੰਘ ਗੰਢੀਵਿੰਡ ਪ੍ਰਧਾਨ ਪੀ.ਐਸ.ਸੀ. ਇੰਮਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੀ ਕੀਤੀ ਨਜਾਇਜ਼ ਗਿ੍ਫ਼ਤਾਰੀ ਦੇ ਵਿਰੋਧ ਵਿਚ ਘਨੌਲੀ ਸਬ ਡਿਵੀਜ਼ਨ ਦੇ ਸਾਥੀਆਂ ਵਲੋਂ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਏਟਕ ਦੇ ਵਰਕਿੰਗ ਪ੍ਰਧਾਨ ਸਾਥੀ ਗੁਰਵਿੰਦਰ ਸਿੰਘ ਹਜ਼ਾਰਾਂ ਨੇ ਸੰਬੋਧਿਤ ਕੀਤਾ | ਇਸ ਰੈਲੀ ਨੂੰ ਸਾਥੀ ਦਰਸ਼ਨ ਸਿੰਘ ਏ.ਆਰ.ਏ. ਮੀਤ ਪ੍ਰਧਾਨ ਘਨੌਲੀ ਦਫ਼ਤਰ ਸਾਥੀ ਜਗਜੀਤ ਸਿੰਘ, ਸਾਥੀ ਜਤਿੰਦਰ ਸਿੰਘ ਮੀਤ ਪ੍ਰਧਾਨ ਸਾਥੀ ਦਮਨਜੀਤ ਸਿੰਘ ਕੋਹਲੀ, ਸੰਤੋਸ਼ ਤਿਵਾੜੀ ਮੈਡਮ ਕੀਰਤੀ ਸ਼ਰਮਾ ਅਤੇ ਦਫ਼ਤਰ ਦੇ ਹੋਰ ਸਾਰੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹਨਾਂ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਸਟੇਟ ਕਮੇਟੀ ਵਲੋਂ ਆਉਣ ਵਾਲੇ ਅਗਲੇ ਤਿੱਖੇ ਸੰਘਰਸ਼ ਪ੍ਰੋਗਰਾਮਾਂ ਵਿਚ ਜਥੇਬੰਦੀ ਵਲੋਂ ਹਿੱਸਾ ਲਿਆ ਜਾਵੇਗਾ |