ਨੂਰਪੁਰ ਬੇਦੀ, 1 ਮਾਰਚ (ਹਰਦੀਪ ਸਿੰਘ ਢੀਂਡਸਾ)-ਬੀਤੇ ਦਿਨੀਂ ਅਦਾਲਤ ਵਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਨੂੰ ਰਿਹਾਅ ਕੀਤੇ ਜਾਣ ਦੀ ਖ਼ੁਸ਼ੀ ਵਿਚ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਖੇਤਰ ਦੇ ਪਿੰਡ ਲਾਲਪੁਰ ਵਿਖੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ | ਇਸ ਮੌਕੇ ਪਾਰਟੀ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦਿਖਾਈ ਦਿੱਤੀ | ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਅਦਾਲਤ ਦਾ ਇਹ ਫ਼ੈਸਲਾ ਨਿਆਂ ਪ੍ਰਣਾਲੀ 'ਤੇ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕਰਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਇਮਾਨਦਾਰ ਅਤੇ ਪਾਰਦਰਸ਼ੀ ਰਾਜਨੀਤੀ ਦੀ ਵਕਾਲਤ ਕੀਤੀ ਹੈ ਅਤੇ ਪਾਰਟੀ ਦੇ ਆਗੂਆਂ ਨੇ ਲੋਕ ਹਿਤਾਂ ਲਈ ਸੰਘਰਸ਼ ਕੀਤਾ ਹੈ | ਵਿਧਾਇਕ ਚੱਢਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਸਾਫ਼-ਸੁਥਰੀ ਪ੍ਰਸ਼ਾਸਨ ਅਤੇ ਲੋਕ ਭਲਾਈ ਲਈ ਸਮਰਪਿਤ ਹੈ | ਇਸ ਮੌਕੇ ਸਰਪੰਚ ਧੰਨਰਾਜ, ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸਰਾਜ ਸੈਣੀ, ਸੰਮਤੀ ਮੈਂਬਰ ਰਣਜੀਤ ਕੌਰ ਧਾਮੀ, ਲੰਬੜਦਾਰ ਸੁਮੇਰ ਬਹਾਦੁਰ ਸਿੰਘ, ਪੰਚ ਹਰਮੇਸ਼ ਸਿੰਘ, ਪੰਚ ਹਰਮਨਜੀਤ ਕੌਰ, ਪੰਚ, ਸੁਮਨ ਕੁਮਾਰੀ, ਪੰਚ ਅੰਜਲੀ, ਪਰਮਿੰਦਰ ਵਿੱਕੀ, ਸ਼ਿਵ ਕੁਮਾਰ ਲਾਲਪੁਰਾ, ਸੁਭਾਸ਼ ਚੰਦ ਧਾਮੀ, ਸਾਬਕਾ ਕਮਲ ਪੰਚ, ਸ਼ਿੰਦਾ ਲਾਲਪੁਰ, ਗੁਰਜੀਤ ਸਿੰਘ ਹੈਪੀ, ਗੁਰਵਿੰਦਰ ਗੈਬੀ, ਸੁੱਚਾ ਸਿੰਘ ਮੱਲੀ, ਚੇਅਰਮੈਨ ਹਰੀ ਰਾਣਾ, ਭਜਨ ਪੈਂਤਲੀਆ, ਰਗਵੀਰ ਸਿੰਘ, ਕੁਲਵੰਤ ਸਿੰਘ, ਮੰਗਤ ਰਾਮ, ਡਾਕਟਰ ਅਮਰੀਕ, ਸ਼ਾਮ ਪਾਬਲਾ, ਧਰਮਪਾਲ, ਮੋਹਣ ਸੈਣੀ, ਕਾਲੂ