ਕਾਹਨਪੁਰ ਖੂਹੀ, 1 ਮਾਰਚ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਲੋਕਾਂ ਦੇ ਇਲਾਜ ਲਈ ਚਲਾਈ ਜਾ ਰਹੀ 10 ਲੱਖ ਰੁਪਏ ਦੀ ਮੁੱਖ ਮੰਤਰੀ ਮੁਫ਼ਤ ਬੀਮਾ ਯੋਜਨਾ ਤਹਿਤ ਜਿੱਥੇ ਹਰੇਕ ਪਿੰਡ ਵਿਚ ਕਾਰਡ ਬਣਾਏ ਜਾ ਰਹੇ ਹਨ, ਇਸੇ ਤਹਿਤ ਅੱਜ ਨਜ਼ਦੀਕੀ ਪਿੰਡ ਰੋੜੂਆਣਾ ਵਿਖੇ ਉਕਤ ਕਾਰਡ ਬਣਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 150 ਦੇ ਕਰੀਬ ਨਵੇਂ ਕਾਰਡ ਬਣਾਏ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਚੰਨਣ ਲਾਲ ਚੇਚੀ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਸਮੂਹ ਪਿੰਡ ਵਾਸੀਆਂ ਨੂੰ ਇਸ ਕੈਂਪ ਦਾ ਲਾਭ ਉਠਾਉਂਦਿਆਂ ਸਾਰਿਆਂ ਨੂੰ ਆਪਣਾ ਨਾਮ ਰਜਿਸਟਰਡ ਕਰਵਾਉਣ ਲਈ ਪ੍ਰੇਰਿਆ | ਇਸ ਮੌਕੇ ਅਨੰਤ ਰਾਮ, ਜੋਗਿੰਦਰ ਬਜਾੜ, ਕਮਲਜੀਤ, ਕਾਲਾ ਮੈਸੀ, ਬਿੰਦੂ, ਨੰਦ ਲਾਲ ਚੇਚੀ, ਪੱਪੂ ਚੇਚੀ, ਬਿੰਦਰ ਚੇਚੀ, ਪਰਮਾਨੰਦ, ਕਮਲਜੀਤ ਬਜਾੜ, ਮਹਿੰਦਰ ਚੇਚੀ, ਰਾਮ ਸ਼ਾਹ ਮੈਸੀ, ਮਦਨ ਲਾਲ, ਜਿੰਦਾ ਦੇਦੜ, ਦੇਵ ਸੂਬੇਦਾਰ, ਦਰਸ਼ਨ ਦੇਦੜ, ਹਰਬੰਸ ਬਜਾੜ, ਦਵਿੰਦਰ ਮੈਸੀ, ਕਿਸ਼ਨ ਮੈਸੀ, ਨੰਦ ਮੈਸੀ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |