07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐਡਵੋਕੇਟ ਧਾਮੀ ਵਲੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਲਗਾਏ ਲੰਗਰ 'ਚ ਕੀਤੀ ਸ਼ਮੂਲੀਅਤ <br/>

ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ ਕਰਦੇ ਹੋਏ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ | <br/> 03-03-2026
ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)- ਕੌਮੀ ਜੋੜ-ਮੇਲਾ ਹੋਲਾ-ਮਹੱਲਾ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਲਗਾਏ ਗਏ ਲੰਗਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਐਡ. ਧਾਮੀ ਵਲੋਂ ਸੰਤ ਬਾਬਾ ਭੂਰੀ ਵਾਲਿਆਂ ਦੀ ਮਹਾਨ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨਾ ਸਿਰਫ਼ ਲੰਗਰਾਂ ਦੀ ਸੇਵਾ ਕਰਦੇ ਹਨ, ਬਲਕਿ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਸਫਾਈ, ਲੱਖਾਂ ਦੀ ਤਾਦਾਦ ਵਿਚ ਪੁੱਜਣ ਵਾਲੀ ਸੰਗਤ ਲਈ ਰਿਹਾਇਸ਼ ਅਤੇ ਵਿਸ਼ਾਲ ਲੰਗਰ ਪ੍ਰਬੰਧਾਂ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਸ਼ਤਾਬਦੀ ਸਮਾਗਮਾਂ ਮੌਕੇ ਭੂਰੀ ਵਾਲਿਆਂ ਵਲੋਂ ਲੰਗਰ ਦੇ ਕੀਤੇ ਵਿਸ਼ਾਲ ਪ੍ਰਬੰਧਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਹਨਾਂ ਦੀ ਇਹ ਅਨਮੋਲ ਧਾਰਮਿਕ ਸੇਵਾ ਸੰਗਤ ਲਈ ਇੱਕ ਉਦਾਹਰਣ ਹੈ | ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਆਈਆਂ ਸ਼ਖਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਬਾਵਾ ਸਿੰਘ ਗੁਮਾਨਪੁਰਾ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ , ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਵਿੰਦਰ ਸਿੰਘ ਖਟਨਾ ਸਾਹਿਬ, ਬਾਬਾ ਗੁਰਨਾਮ ਸਿੰਘ, ਬਾਬਾ ਅਵਤਾਰ ਸਿੰਘ, ਪ੍ਰਗਟ ਸਿੰਘ ਬਟਾਲਾ, ਰਾਮ ਸਿੰਘ ਭਿੰਡਰ, ਨਵਤੇਜ ਸਿੰਘ ਵੇਰਕਾ, ਪ੍ਰੋਫੈਸਰ ਸਰਦਾਰਾ ਸਿੰਘ ਹੁੰਦਲ, ਤਲਵਿੰਦਰ ਸਿੰਘ ਬੁਟਰ, ਹਰਵਿੰਦਰ ਸਿੰਘ ਗੁੱਲੂ, ਮਨਿੰਦਰ ਪਾਲ ਸਿੰਘ ਮਨੀ, ਬਾਬਾ ਬਲਵੰਤ ਸਿੰਘ, ਬਾਬਾ ਪ੍ਰਦੀਪ ਸਿੰਘ, ਬਾਬਾ ਯਾਦਵਿੰਦਰ ਸਿੰਘ, ਬਾਬਾ ਜਗਜੀਤ ਸਿੰਘ, ਸੁੱਖ ਗਵਾਲੀਅਰ, ਬਾਬਾ ਕਾਬਲ ਸਿੰਘ, ਕਾਲਾ ਸਿੰਘ, ਬਾਬਾ ਲਸ਼ਕਰ ਸਿੰਘ, ਗੁਰਬੀਰ ਸਿੰਘ ਚੱਬਾ, ਦਿਲਬਾਗ ਸਿੰਘ ਚੱਬਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਚੇਅਰਮੈਨ ਬੀ.ਬੀ.ਐਮ.ਬੀ. ਨਾਲ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਵਲੋਂ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਇੰਟਰ ਟੈਕਨਾਲੋਜੀ ਯੂਨੀਵਰਸਿਟੀ ਵਲੋਂ ਖੇਡ ਟੂਰਨਾਮੈਂਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।