06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾਂਗਰਸੀ ਆਗੂ ਬਲਬੀਰ ਮਹਿਤਾ ਦਾ ਦਿਹਾਂਤ

ਅਜੀਤ ਡੈਸਕ 03-03-2026
ਨੰਗਲ, 2 ਮਾਰਚ (ਪ੍ਰੀਤਮ ਸਿੰਘ ਬਰਾਰੀ)-ਖਵਾਜਾ ਪੀਰ ਮੰਦਰ ਕਮੇਟੀ ਦੇ ਫਾਊਾਡਰ ਮੈਂਬਰ ਅਤੇ ਕਾਂਗਰਸੀ ਆਗੂ ਬਲਬੀਰ ਮਹਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਹਨਾਂ ਦਾ ਅੰਤਿਮ ਸੰਸਕਾਰ ਨੰਗਲ ਡੈਮ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ, ਜਿੱਥੇ ਉਨਾਂ ਦੀ ਮਿ੍ਤਕ ਦੇਹ ਨੂੰ ਅਗਨੀ ਉਹਨਾਂ ਦੇ ਬੇਟੇ ਸੰਨੀ ਮਹਿਤਾ ਅਤੇ ਵਿੱਕੀ ਮਹਿਤਾ ਵਲੋਂ ਵਿਖਾਈ ਗਈ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਦੱਸਣਯੋਗ ਹੈ ਕਿ ਉਹ ਬੀ.ਬੀ.ਐਮ.ਬੀ. ਵਿਚ ਨਿਧੜਕ ਮੁਲਾਜ਼ਮ ਆਗੂ ਦਵਿੰਦਰ ਗਾਂਧੀ ਦੇ ਸਹੁਰਾ ਸਾਹਿਬ ਸਨ | ਮਹਿਤਾ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲਿਆਂ ਵਿਚ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਜ਼ਿਲ੍ਹਾ ਪਬਲਿਕ ਰਿਲੇਸ਼ਨ ਅਫਸਰ ਕਰਨ ਮਹਿਤਾ, ਭਾਜਪਾ ਮੰਡਲ ਨੰਗਲ ਦੇ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ, ਖਵਾਜਾ ਪੀਰ ਮੰਦਰ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਪਰਮਾਰ, ਸੰਦੀਪ ਮਿੱਤਲ ਗੋਲਡੀ, ਜਸਵਿੰਦਰ ਸਿੰਘ ਸੈਣੀ, ਪ੍ਰਦੀਪ ਸੋਨੀ, ਵਿਜੇ ਕੌਸ਼ਲ,ਉਮਾਕਾਂਤ ਸ਼ਰਮਾ,ਸੈਮਸੰਗ ਦੇ ਜੈਡ ਐਸਐਮ ਸੁਖਵਿੰਦਰ ਭਾਟੀਆ, ਬੀਬੀਐਮਬੀ ਦੇ ਪੀ.ਆਰ.ਓ. ਸਤਨਾਮ ਸਿੰਘ ਲਾਦੀ, ਸੁਰੇਸ਼ ਮਲਿਕ, ਟੋਨੀ ਸਹਿਗਲ, ਅਸ਼ੋਕ ਸਿੰਘ ਸਚਦੇਵਾ, ਸੰਦੀਪ ਧਵਨ, ਪਿ੍ੰਸ ਅਰੋੜਾ, ਸੁਭਾਸ਼ ਕਪਿਲਾ, ਅਨਿਲ ਰਾਣਾ, ਜਗਦੀਸ਼ ਜੱਗੀ, ਹਰਭਜਨ ਸੈਣੀ, ਦਵਿੰਦਰ ਗਾਂਧੀ, ਦੌਲਤ ਰਾਮ, ਲਖਬੀਰ ਸਿੰਘ ਲੱਕੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਝਾਂਡੀਆਂ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਲੈਕਚਰਾਰ ਪਦਉਨਤ ਬਲਜਿੰਦਰ ਸਿੰਘ ਸਾਂਤਪੁਰੀ ਦੇ ਸਨਮਾਨ ਵਜੋਂ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।