06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਬਾਬਾ ਸੰਗਤ ਸਿੰਘ ਸ਼ਾਹੀ ਟਿੱਬੀ ਵਿਖੇ ਲੰਗਰ ਲਗਾਏ <br/>

ਲੰਗਰ ਦੌਰਾਨ ਮਲਵਿੰਦਰ ਹਜਾਰਾ ਅਤੇ ਹੋਰ ਸੇਵਾਦਾਰ | ਤਸਵੀਰ: ਸੁਖਚੈਨ ਸਿੰਘ ਰਾਣਾ <br/> 03-03-2026
ਬੂੰਗਾ ਸਾਹਿਬ, 2 ਮਾਰਚ (ਸੁਖਚੈਨ ਸਿੰਘ ਰਾਣਾ)-ਕੌਮੀ ਤਿਉਹਾਰ ਹੋਲਾ ਮਹੱਲਾ ਸਿੱਖ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਸੰਗਤਾਂ ਦੇ ਲਈ ਸਥਾਨਕ ਸੇਵਾਦਾਰਾਂ ਨੇ ਠਹਿਰਨ ਅਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ | ਗੁਰਦੁਆਰਾ ਬਾਬਾ ਸੰਗਤ ਸਿੰਘ ਬਲ ਹਜਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਲਾਕਾ ਨਿਵਾਸੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਕਰਤਾਰ ਸਿੰਘ ਭੈਰੋ ਮਾਜਰਾ ਵਾਲਿਆਂ ਦੀ ਪ੍ਰੇਰਨਾ ਸਦਕਾ ਮੌਜੂਦਾ ਮੁਖੀ ਬਾਬਾ ਸੁਖਪਾਲ ਸਿੰਘ ਭੈਰੋ ਮਾਜਰਾ ਵਾਲਿਆਂ ਦੀ ਦੇਖ ਰੇਖ ਹੇਠ ਲੰਗਰ ਲਗਾਇਆ ਗਿਆ ਅਤੇ ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਸੇਵਾਦਾਰਾਂ ਵਿਚ ਮਲਵਿੰਦਰ ਸਿੰਘ ਹਜ਼ਾਰਾਂ, ਗੁਰਦੀਪ ਸਿੰਘ ਵਿੱਕੀ, ਰਾਜਵੀਰ ਸਿੰਘ ਹਜ਼ਾਰਾਂ, ਰਣਜੋਤ ਸਿੰਘ ਹਜਾਰਾ, ਸੁਖਵਿੰਦਰ ਸਿੰਘ ਸੁੱਖੀ ਝੱਖੀਆਂ, ਜਸਵੀਰ ਸਿੰਘ ਜੋਲੀ ਹਜਾਰਾ, ਭਿੰਦਾ ਹਜਾਰਾ, ਮਨਜੋਤ ਸਿੰਘ ਮਾਣਕ, ਸਤਿੰਦਰ ਪਾਲ ਸਿੰਘ, ਪਰਮਿੰਦਰ ਸਿੰਘ ਰਾਣਾ, ਅਮਨਪ੍ਰੀਤ ਕੌਰ, ਪਰਮਿੰਦਰ ਕੌਰ, ਗੁਰਮੀਤ ਸਿੰਘ, ਦਕਸ਼ਵੀਰ ਸਿੰਘ ਫਿਨਲੈਂਡ, ਸਿਕੰਦਰ ਸਿੰਘ ਹਜਾਰਾ, ਇੰਦਰਪਾਲ ਸਿੰਘ, ਦਵਿੰਦਰ ਸਿੰਘ ਗੋਨੀ ਹਜਾਰਾ, ਰਸ਼ਪਾਲ ਸਿੰਘ ਜੱਗੀ, ਜਸਕਰਨ ਸਿੰਘ ਹਜਾਰਾ, ਹਰਗੋਬਿੰਦ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੀਰਾ ਪਬਲਿਕ ਸਕੂਲ ਕਾਈਨੌਰ ਦੀਆਂ ਖਿਡਾਰਨਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਦਾ ਅਸਤੀਫ਼ਾ ਮਨਜ਼ੂਰ ਹੋਣ ਦਾ ਬੀ.ਕੇ.ਯੂ. ਰਾਜੇਵਾਲ ਵਲੋਂ ਸਵਾਗਤ ਬੀ.ਕੇ.ਯੂ. ਰਾਜੇਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।