06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

14 ਦੀ ਮੋਗਾ ਰੈਲੀ 'ਚ ਪੰਜਾਬ ਦੇ ਭਵਿੱਖ ਨਾਲ ਜੁੜਿਆ ਮਹੱਤਵਪੂਰਨ ਸੰਵਾਦ ਹੋਵੇਗਾ- ਅਨੀਸ਼ ਸਦਾਨਾ ਰੂਪਨਗਰ 'ਚ ਰੈਲੀ ਨੂੰ ਲੈ ਕੇ ਭਾਜਪਾ ਦੀਆਂ ਤਿਆਰੀਆਂ ਆਰੰਭ <br/>

ਮੀਟਿੰਗ ਉਪਰੰਤ ਪਾਰਟੀ ਦੀ ਇਕਜੁੱਟਤਾ ਲਈ ਨਾਅਰੇਬਾਜ਼ੀ ਕਰ ਰਹੇ ਭਾਜਪਾ ਆਗੂ ਅਤੇ ਸੰਬੋਧਨ ਕਰ ਰਹੇ ਅਨੀਸ਼ ਸਦਾਨਾ, ਨਾਲ ਅਜੇਵੀਰ ਸਿੰਘ ਲਾਲਪੁਰਾ | <br/> 03-03-2026
ਰੂਪਨਗਰ, 2 ਮਾਰਚ (ਸਤਨਾਮ ਸਿੰਘ ਸੱਤੀ)- ਰੂਪਨਗਰ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਭਾਜਪਾ ਆਗੂ ਅਨੀਸ਼ ਸਦਾਨਾ ਨੇ ਸੰਬੋਧਨ ਕਰਦਿਆਂ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ 'ਪੰਜਾਬ ਬਚਾਓ ਭਾਜਪਾ ਲਿਆਓ' ਰੈਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਸ੍ਰੀ ਸਦਾਨਾ ਨੇ ਦੱਸਿਆ ਕਿ 14 ਮਾਰਚ ਨੂੰ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ 'ਤੇ ਆ ਰਹੇ ਹਨ ਅਤੇ ਮੋਗਾ 'ਚ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਇਹ ਰੈਲੀ ਸਿਰਫ਼ ਰਾਜਨੀਤਿਕ ਕਾਰਜਕ੍ਰਮ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨਾਲ ਜੁੜਿਆ ਮਹੱਤਵਪੂਰਨ ਸੰਵਾਦ ਹੋਵੇਗੀ, ਜਿਸ 'ਚ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਵਰਗ ਲਈ ਕਈ ਇਤਿਹਾਸਕ ਫੈਸਲੇ ਕੀਤੇ ਹਨ | ਗਰੀਬ ਕਲਿਆਣ ਯੋਜਨਾਵਾਂ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਲਈ ਵੀ ਕਈ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਰਾਜ ਨੂੰ ਹੋਰ ਵੱਡਾ ਲਾਭ ਮਿਲੇਗਾ | ਇਸ ਮੌਕੇ ਅਮਨਪ੍ਰੀਤ ਸਿੰਘ ਕਾਬੜਵਾਲ, ਰਮਨ ਜਿੰਦਲ, ਕੁਲਜਿੰਦਰ ਲਾਲਪੁਰ, ਸਰਪੰਚ ਮਦਨ ਲਾਲ, ਬੁੱਧ ਸਿੰਘ, ਦਰਸ਼ਨ ਸਿੰਘ ਸੱਜਾ, ਨਵੀਨ ਕੁਮਾਰ, ਜਗਦੀਸ਼ ਚੰਦਰ ਕਾਜਲਾ, ਜਗਮਨਦੀਪ ਸਿੰਘ ਪੜੀ, ਸੁਰਜੀਤ, ਨਵੀਨ, ਇੰਦਰਪਾਲ, ਸੌਰਵ ਮੀਆਂਪੁਰ, ਅਰਸ਼ ਬਾਠ, ਤਜਿੰਦਰ ਸਿੰਘ ਤੇਜੀ, ਅਮਨਿੰਦਰ ਰਾਏ, ਡਾ. ਇੰਦਰਜੀਤ, ਬਾਲ ਕਿ੍ਸ਼ਨ ਕੁਕੂ, ਕੈਪਟਨ ਮੁਲਤਾਨ ਸਿੰਘ ਅਤੇ ਪਿਆਰਾ ਸਿੰਘ ਸਮੇਤ ਹੋਰ ਕਈ ਵਰਕਰ ਹਾਜ਼ਰ ਰਹੇ |

ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਡਾਕਟਰੀ ਜਾਂਚ ਕੈਂਪ ਦੀ ਸ਼ੁਰੂਆਤ- ਬਾਜਵਾ <br/> ਅਗਲੀ ਖ਼ਬਰ ਹੀਰਾ ਪਬਲਿਕ ਸਕੂਲ ਕਾਈਨੌਰ ਦੀਆਂ ਖਿਡਾਰਨਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।