17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਧਾਇਕ ਚੱਢਾ ਵਲੋਂ ਸਰਾਏ ਪੱਤਣ ਤੋਂ ਲਾਲਪੁਰ ਸੰਪਰਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ <br/>

ਸਰਾਏ ਪੱਤਣ ਤੋਂ ਲਾਲਪਰ ਸੰਪਰਕ ਸੜਕ ਦੇ ਕੰਮ ਦੀ ਆਰੰਭਤਾ ਕਰਵਾਉਂਦੇ ਵਿਧਾਇਕ ਚੱਢਾ | ਤਸਵੀਰ: ਰਾਜੇਸ਼ ਚੌਧਰੀ <br/> 04-03-2026
ਨੂਰਪੁਰ ਬੇਦੀ, 3 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਰਾਏ ਪੱਤਣ ਤੋਂ ਪਿੰਡ ਲਾਲਪੁਰ ਨੂੰ ਜਾਂਦੀ ਲਿੰਕ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਪ੍ਰੋਜੈਕਟ 'ਤੇ ਲਗਭਗ 1.26 ਕਰੋੜ ਰੁਪਏ ਦੀ ਲਾਗਤ ਆਵੇਗੀ | ਜਾਣਕਾਰੀ ਦਿੰਦਿਆਂ ਵਿਧਾਇਕ ਚੱਢਾ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਸਿਰਫ਼ 10 ਫੁੱਟ ਚੌੜੀ ਸੀ, ਜਿਸ ਕਾਰਨ ਆਵਾਜਾਈ ਦੌਰਾਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਇਸ ਸੜਕ ਨੂੰ 18 ਫੁੱਟ ਚੌੜਾ ਕਰਕੇ ਨਵੇਂ ਅਤੇ ਮਜ਼ਬੂਤ ਮਟੀਰੀਅਲ ਨਾਲ ਤਿਆਰ ਕੀਤਾ ਜਾਵੇਗਾ | ਵਿਧਾਇਕ ਚੱਢਾ ਨੇ ਕਿਹਾ ਕਿ ਹਲਕੇ ਦੇ ਵਿਕਾਸ 'ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਸਭ ਤੋਂ ਅਹਿਮ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਦੇ ਨਾਲ-ਨਾਲ ਪਿੰਡ ਲਾਲਪੁਰ ਨੂੰ ਪਹਿਲਾਂ ਹੀ ਸਟੇਡੀਅਮ ਦੀ ਸੌਗਾਤ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿਚ ਮਦਦ ਮਿਲ ਰਹੀ ਹੈ | ਇਸ ਮੌਕੇ ਸਰਪੰਚ ਧੰਨਰਾਜ, ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸਰਾਜ ਸੈਣੀ, ਸੰਮਤੀ ਮੈਂਬਰ ਰਣਜੀਤ ਕੌਰ ਧਾਮੀ, ਲੰਬੜਦਾਰ ਸੁਮੇਰ ਬਹਾਦੁਰ ਸਿੰਘ, ਪੰਚ ਹਰਮੇਸ਼ ਸਿੰਘ, ਹਰਮਨਜੀਤ ਕੌਰ, ਸੁਮਨ ਕੁਮਾਰੀ, ਅੰਜਲੀ, ਪਰਮਿੰਦਰ ਵਿੱਕੀ, ਸ਼ਿਵ ਕੁਮਾਰ ਲਾਲਪੁਰਾ, ਸੁਭਾਸ਼ ਚੰਦ ਧਾਮੀ, ਕਮਲ ਪੰਚ, ਸ਼ਿੰਦਾ ਲਾਲਪੁਰ, ਗੁਰਜੀਤ ਸਿੰਘ ਹੈਪੀ, ਗੁਰਵਿੰਦਰ ਗੈਬੀ, ਸੁੱਚਾ ਸਿੰਘ ਮੱਲ੍ਹੀ, ਚੇਅਰਮੈਨ ਹਰੀ ਰਾਣਾ, ਭਜਨ, ਰਗਵੀਰ ਸਿੰਘ, ਕੁਲਵੰਤ ਸਿੰਘ, ਮੰਗਤ ਰਾਮ, ਡਾ. ਅਮਰੀਕ, ਸ਼ਾਮ ਪਾਬਲਾ, ਧਰਮਪਾਲ, ਮੋਹਣ ਸੈਣੀ, ਕਾਲੂ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮੋਰਿੰਡਾ ਵਿਚ ਸੀਵਰੇਜ ਸਿਸਟਮ ਦਾ ਮੰਦਾ ਹਾਲ ਮੈਨ ਹੋਲਾਂ 'ਚੋਂ ਰਿਸਦਾ ਰਹਿੰਦਾ ਹੈ ਸੀਵਰੇਜ ਦਾ ਪਾਣੀ <br/> ਅਗਲੀ ਖ਼ਬਰ ਸਿੱਧਵਾਂ ਲਾਅ ਕਾਲਜ ਨੇ ਦੋ ਰੋਜ਼ਾ ਬੀਬੀ ਹਰਪ੍ਰਕਾਸ਼ ਕੌਰ ਮੈਮੋਰੀਅਲ ਮੂਟ ਕੋਰਟ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।