17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੋਰਿੰਡਾ ਵਿਚ ਸੀਵਰੇਜ ਸਿਸਟਮ ਦਾ ਮੰਦਾ ਹਾਲ ਮੈਨ ਹੋਲਾਂ 'ਚੋਂ ਰਿਸਦਾ ਰਹਿੰਦਾ ਹੈ ਸੀਵਰੇਜ ਦਾ ਪਾਣੀ <br/>

ਅਜੀਤ ਡੈਸਕ 04-03-2026
ਮੋਰਿੰਡਾ, 3 ਮਾਰਚ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦੇ ਸੀਵਰੇਜ ਤੇ ਲਗਭਗ 100 ਕਰੋੜ ਤੋਂ ਵੀ ਜਿਆਦਾ ਖਰਚਾ ਹੋ ਚੁੱਕਿਆ ਹੈ ਪ੍ਰੰਤੂ ਲੋਕਾਂ ਨੂੰ ਸੀਵਰੇਜ ਦੀ ਸਹੂਲਤ 33 ਸਾਲਾਂ ਬਾਅਦ ਵੀ ਨਹੀਂ ਮਿਲ ਰਹੀ | ਸੰਨ 1992 ਵਿਚ ਮੋਰਿੰਡਾ ਸ਼ਹਿਰ 'ਚ ਸੀਵਰੇਜ ਸਿਸਟਮ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਪ੍ਰੰਤੂ ਅੱਜ ਤੱਕ ਵੀ ਇਹ ਮੁਕੰਮਲ ਨਹੀਂ ਹੋਇਆ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪਿਛਲੇ 33 ਸਾਲਾਂ ਤੋਂ ਮੋਰਿੰਡਾ ਦੇ ਸੀਵਰ ਤੇ ਕਰੋੜਾਂ ਰੁਪਏ ਖਰਚ ਕੀਤੇ ਪ੍ਰੰਤੂ ਬਗੈਰ ਵਿਉਂਤਬੰਦੀ ਤੋਂ ਪਾਇਆ ਗਿਆ ਸ਼ਹਿਰ ਦਾ ਸੀਵਰੇਜ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ | ਰਾਮ ਬਾਗ ਰੋਡ ਮੋਰਿੰਡਾ ਤੇ ਬਣੀ ਇੱਕ ਕਾਲੋਨੀ ਦੇ ਲੋਕੀਂ ਪਿਛਲੇ ਚਾਰ ਸਾਲਾਂ ਤੋਂ ਨਰਕ ਵਾਲੀ ਜਿੰਦਗੀ ਭੋਗ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ, ਭੁਪਿੰਦਰ ਕੌਰ, ਭਰਪੂਰ ਸਿੰਘ, ਫਕੀਰ ਚੰਦ, ਸੁਖਦੇਵ ਸਿੰਘ, ਪਰਦੀਪ ਸਿੰਘ, ਗਗਨਦੀਪ ਸਿੰਘ, ਅੰਕਿਤ ਕੁਮਾਰ, ਕਾਲਾ ਅਤੇ ਆਸ਼ਾ ਰਾਣੀ ਨੇ ਦੱਸਿਆ ਕਿ ਸਾਡੀ ਕਲੋਨੀ ਨੇੜੇ ਰਾਮਬਾਗ ਸੜਕ ਤੇ ਸੀਵਰੇਜ ਦੇ ਦੋ ਮੇਨਹੋਲ ਹਨ ਜੋ ਲਗਾਤਾਰ ਰਿਸਦੇ ਰਹਿੰਦੇ ਹਨ ਤੇ ਸੀਵਰੇਜ ਦਾ ਪਾਣੀ ਸਾਡੇ ਘਰਾਂ ਦੇ ਅੱਗੇ ਆ ਕੇ ਖੜ ਜਾਂਦਾ ਹੈ ਤੇ ਸਾਨੂੰ ਆਉਣ-ਜਾਣ ਵਿਚ ਬਹੁਤ ਸਮੱਸਿਆ ਆਉਂਦੀ ਹੈ | ਜਦੋਂ ਗਲੀ ਵਿੱਚੋਂ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਲੰਘਦੇ ਹਨ ਤਾਂ ਉਹਨਾਂ ਦੇ ਟਾਇਰਾਂ ਨਾਲ ਪਾਣੀ ਦੇ ਛਿੱਟੇ ਸਾਡੇ ਘਰਾਂ 'ਤੇ ਪੈਂਦੇ ਹਨ | ਉਹਨਾਂ ਦੱਸਿਆ ਕਿ ਉਹਨਾਂ ਵਲੋਂ ਨਗਰ ਕੌਂਸਲ ਮੋਰਿੰਡਾ ਨੂੰ ਬਹੁਤ ਵਾਰੀ ਜੁਬਾਨੀ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ | ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਇਸ ਪਾਣੀ ਦੀ ਸਮੱਸਿਆ ਬਾਰੇ ਮਿਲ ਚੁੱਕੇ ਹਨ | ਪ੍ਰੰਤੂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਅਮਰੀਕ ਸਿੰਘ ਨੇ ਦੱਸਿਆ ਕਿ ਸੀਵਰੇਜ ਦੇ ਪਾਣੀ ਨੇ ਪਿਛਲੇ ਸਮੇਂ ਦੌਰਾਨ ਬਣੀਆਂ ਸਾਡੇ ਇਲਾਕੇ ਦੀਆਂ ਗਲੀਆਂ ਵਿਚ ਟੋਏ ਪਾ ਦਿੱਤੇ ਹਨ | ਰਾਤ ਸਮੇਂ ਤਾਂ ਕਈ ਲੋਕੀਂ ਇਹਨਾਂ ਟੋਇਆਂ ਵਿਚ ਡਿੱਗ ਕੇ ਜਖਮੀ ਹੋ ਚੁੱਕੇ ਹਨ | ਉਪਰੋਕਤ ਵਿਅਕਤੀਆਂ ਨੇ ਐਸ.ਡੀ.ਐਮ. ਮੋਰਿੰਡਾ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਇਲਾਕੇ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ |

ਪਿਛਲੀ ਖ਼ਬਰ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਝਾਂਗੜੀਆਂ ਦੀ ਸਰਬ ਸੰਗਤ ਵਲੋਂ ਲੰਗਰ ਭੇਜਿਆ <br/> ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਸਰਾਏ ਪੱਤਣ ਤੋਂ ਲਾਲਪੁਰ ਸੰਪਰਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।