06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਦੇਸ਼ ਦੀ ਕਿਸਾਨੀ ਨੂੰ ਕਰ ਦੇਵੇਗੀ ਬਰਬਾਦ-ਰਾਜੇਵਾਲ <br/>

ਮੋਰਿੰਡਾ ਵਿਖੇ ਕਿਸਾਨਾਂ ਦੇ ਹੋਏ ਭਰਵੇਂ ਇਕੱਠ ਦੌਰਾਨ ਬੀ.ਕੇ.ਯੂ. ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਜਥੇਬੰਦੀ ਦੇ ਮੈਂਬਰ | <br/> 08-03-2026
ਮੋਰਿੰਡਾ, 7 ਮਾਰਚ (ਤਰਲੋਚਨ ਸਿੰਘ ਕੰਗ)-ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਦੇਸ਼ ਦੀ ਕਿਸਾਨੀ ਨੂੰ ਖਤਮ ਕਰਕੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਦਾ ਕਾਰੋਬਾਰ ਦੇਣ ਜਾ ਰਹੀ ਹੈ, ਕਿਉਂਕਿ ਭਾਰਤ ਤੇ ਅਮਰੀਕਾ ਵਿਚਾਲੇ ਹੋਏ ਖੇਤੀ ਸਮਝੌਤੇ ਦੇ ਤਹਿਤ ਜੋ ਅਮਰੀਕਾ ਨਾਲ ਮੁਫ਼ਤ ਵਪਾਰ ਦੀ ਗੱਲ ਕੀਤੀ ਜਾ ਰਹੀ ਹੈ | ਉਸ 'ਚ ਅਮਰੀਕਾ ਤੋਂ ਜੋ ਵੀ ਖੇਤੀ ਉਤਪਾਦ ਭਾਰਤ ਵਿਚ ਆਉਣਗੇ ਉਨ੍ਹਾਂ 'ਤੇ ਕੋਈ ਟੈਰਿਫ ਨਹੀਂ ਲੱਗੇਗਾ, ਜਦਕਿ ਭਾਰਤ ਤੋਂ ਅਮਰੀਕਾ ਨੂੰ ਜਾਣ ਵਾਲੇ ਖੇਤੀ ਉਤਪਾਦਾਂ 'ਤੇ 15 ਫ਼ੀਸਦੀ ਟੈਰਿਫ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਮੋਰਿੰਡਾ ਵਿਖੇ ਬੀ. ਕੇ. ਯੂ. ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵਲੋਂ ਕਿਸਾਨਾਂ ਦੇ ਹੋਏ ਭਰਵੇਂ ਇਕੱਠ 'ਚ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਭਾਰਤ ਦਾ ਕਿਸਾਨ ਅਮਰੀਕਾ ਦੇ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਵਿਚ ਵੱਡੇ ਪੱਧਰ ਤੇ ਕਿਸਾਨ ਖੇਤੀ ਕਰ ਰਹੇ ਹਨ ਜਦਕਿ ਭਾਰਤ 'ਚ 80 ਫ਼ੀਸਦੀ ਤੋਂ ਵੀ ਜ਼ਿਆਦਾ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੇ ਪੂਰੇ ਦੇਸ਼ ਨੂੰ ਅੰਨ ਉਗਾ ਕੇ ਦਿੱਤਾ ਹੈ ਅਤੇ ਆਪਣੀ ਜ਼ਮੀਨ ਦੀ ਸਿਹਤ ਵੀ ਖਰਾਬ ਕੀਤੀ ਹੈ | ਪਰ ਬਦਲੇ ਵਿਚ ਉਨਾਂ ਨੂੰ ਕੁੱਝ ਨਹੀਂ ਮਿਲਿਆ, ਉਲਟਾ ਟੇਢੇ-ਮੇਢੇ ਤਰੀਕੇ ਨਾਲ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ | ਇੱਥੋਂ ਤੱਕ ਕੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਹੁਤ ਗੰਧਲਾ ਹੋ ਚੁੱਕਿਆ ਹੈ, ਜਿਸ ਨਾਲ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨੇ ਪੰਜਾਬੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ | ਉਹਨਾਂ ਹਰਿਆਣਾ ਅਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਕੋਲ ਇਕ ਕਰੋੜ ਚਾਰ ਹਜ਼ਾਰ ਏਕੜ ਖੇਤੀ ਵਾਲੀ ਜ਼ਮੀਨ ਹੈ, ਜਦਕਿ ਹਰਿਆਣੇ ਕੋਲ 70 ਲੱਖ ਏਕੜ ਜ਼ਮੀਨ 'ਤੇ ਖੇਤੀ ਹੁੰਦੀ ਹੈ | ਅੱਜ ਵੀ ਪੰਜਾਬ ਨਾਲੋਂ ਹਰਿਆਣੇ ਕੋਲ ਸਿੰਚਾਈ ਲਈ ਪਾਣੀ ਜ਼ਿਆਦਾ ਹੈ | ਮੀਟਿੰਗ 'ਚ ਪਰਮਿੰਦਰ ਸਿੰਘ ਚਲਾਕੀ ਸੂਬਾ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਤੋਂ ਇਲਾਵਾ ਕਈ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ | ਮੀਟਿੰਗ ਦੌਰਾਨ ਬਲਦੇਵ ਸਿੰਘ ਚੱਕਲ, ਪਰਮਜੀਤ ਸਿੰਘ ਅਮਰਾਲੀ, ਅਰਵਿੰਦਰ ਸਿੰਘ ਰੰਗੀ, ਬਹਾਦਰ ਸਿੰਘ ਖੈਰਪੁਰ, ਬਲਦੀਪ ਸਿੰਘ ਸੰਗਤਪੁਰਾ, ਰਣਜੋਧ ਸਿੰਘ, ਹਰਿੰਦਰ ਸਿੰਘ ਮਾਜਰੀ, ਰਵੀ ਅਮਰਾਲੀ, ਅਵਤਾਰ ਸਿੰਘ ਸਰਹਾਣਾ, ਅਮਰ ਸਿੰਘ ਕਲਾਰਾਂ, ਹਰਬੰਸ ਸਿੰਘ ਦਤਾਰਪੁਰ, ਜਰਨੈਲ ਸਿੰਘ ਭਟੇੜੀ ਜ਼ਿਲ੍ਹਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ, ਕਰਨੈਲ ਸਿੰਘ ਡਡਿਆਣਾ, ਹਰਪਾਲ ਸਿੰਘ ਕਲਾਰਾਂ, ਜਗਤਾਰ ਸਿੰਘ ਮਾਨਖੇੜੀ, ਪਵਨ ਮਾਜਰੀ, ਦੀਪ ਮਾਜਰੀ, ਸਤਵਿੰਦਰ ਸਿੰਘ ਚਲਾਕੀ, ਗੁਰਮੇਲ ਸਿੰਘ ਤਾਜਪੁਰ, ਗੁਰਮੇਲ ਸਿੰਘ ਰੰਗੀ, ਮਲਕੀਤ ਸਿੰਘ ਚੱਕਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਯਾਤਰੀ ਨਿਵਾਸ ਵਿਖੇ ਹਮਲਾ ਕਰਕੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਦੀ ਨਿਹੰਗ ਸਿੰਘਾਂ ਨੇ ਕ... ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਬਣਨ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ-ਜੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।