06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਯਾਤਰੀ ਨਿਵਾਸ ਵਿਖੇ ਹਮਲਾ ਕਰਕੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਦੀ ਨਿਹੰਗ ਸਿੰਘਾਂ ਨੇ ਕੀਤੀ ਕੁੱਟਮਾਰ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹਮਲੇ ਦਾ ਸ਼ਿਕਾਰ ਹੋਏ ਸੇਵਾਦਾਰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦੀਆਂ ਤਸਵੀਰਾਂ |<br/> 08-03-2026

ਸ੍ਰੀ ਅਨੰਦਪੁਰ ਸਾਹਿਬ, 7 ਮਾਰਚ (ਕਰਨੈਲ ਸਿੰਘ/ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਅਤੇ ਦੋ ਮੁਲਾਜ਼ਮਾਂ ਨੂੰ ਜ਼ਬਰਦਸਤੀ ਅਗਵਾ ਕਰਕੇ ਡੇਰੇ 'ਚ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਗੁਰਤੇਜ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਰੱਤਾਖੇੜਾ ਜ਼ਿਲ੍ਹਾ ਫ਼ਾਜ਼ਿਲਕਾ, ਜੋ ਕਿ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸੇਵਾਦਾਰ ਵਜੋਂ ਡਿਊਟੀ ਕਰਦਾ ਹੈ, ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਬੀਤੇ 6 ਮਾਰਚ ਦੀ ਸ਼ਾਮ ਕਰੀਬ 7 ਵਜੇ ਹਰੀ ਸਿੰਘ ਪੁੱਤਰ ਮਾਨ ਸਿੰਘ ਵਾਸੀ ਮੜੀਆ ਵਾਲਾ ਜ਼ਿਲ੍ਹਾ ਗੁਰਦਾਸਪੁਰ ਇਕ ਔਰਤ ਸਮੇਤ ਯਾਤਰੀ ਨਿਵਾਸ 'ਚ ਆਇਆ ਅਤੇ ਕਮਰਾ ਮੰਗਿਆ | ਸੇਵਾਦਾਰ ਵਲੋਂ ਨਿਯਮਾਂ ਅਨੁਸਾਰ ਪਹਿਚਾਣ ਪੱਤਰ ਮੰਗਣ 'ਤੇ ਹਰੀ ਸਿੰਘ ਗ਼ੁੱਸੇ ਵਿਚ ਆ ਗਿਆ ਅਤੇ ਆਪਣੇ ਹੱਥ 'ਚ ਫੜੇ ਬੇਸਬਾਲ ਨਾਲ ਹਮਲਾ ਕਰ ਦਿੱਤਾ | ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ ਅਤੇ ਜਾਂਦੇ ਸਮੇਂ ਆਪਣੇ ਸਾਥੀਆਂ ਨਾਲ ਮੁੜ ਆਉਣ ਦੀ ਧਮਕੀ ਦੇ ਗਿਆ | ਉਨ੍ਹਾਂ ਕਿਹਾ ਕਿ ਕਰੀਬ 15 ਤੋਂ 20 ਮਿੰਟ ਬਾਅਦ ਹਰੀ ਸਿੰਘ ਆਪਣੇ ਪੁੱਤਰ ਸਾਹਿਬ ਸਿੰਘ ਤੇ ਕਰੀਬ 15-20 ਹੋਰ ਨਿਹੰਗਾਂ ਸਮੇਤ ਮੁੜ ਯਾਤਰੀ ਨਿਵਾਸ ਵਿਚ ਆ ਗਿਆ, ਜਿਸ ਵਲੋਂ ਬੇਸਬਾਲ, ਕਿਰਪਾਨਾਂ ਤੇ ਗੰਡਾਸਿਆਂ ਨਾਲ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਅਤੇ ਯਾਤਰੀ ਨਿਵਾਸ ਦੇ ਕਾਊਾਟਰ ਦੀ ਭੰਨਤੋੜ ਕਰ ਦਿੱਤੀ | ਇਸ ਦੌਰਾਨ ਕਾਊਾਟਰ 'ਚ ਪਈ ਨਕਦੀ ਰਕਮ, ਮੋਬਾਈਲ ਫੋਨ ਤੇ ਮੋਟਰਸਾਈਕਲ ਦੀ ਚਾਬੀ ਵੀ ਚੁੱਕ ਲੈ ਜਾਣ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਨੂੰ ਜ਼ਬਰਦਸਤੀ ਆਪਣੀ ਗੱਡੀ ਵਿਚ ਬਿਠਾ ਕੇ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਕੁੱਟਮਾਰ ਕਰਦੇ ਹੋਏ ਆਪਣੇ ਡੇਰੇ ਵਿਚ ਲੈ ਗਏ, ਜਿਥੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਬਾਅਦ 'ਚ ਪੁਲਿਸ ਵਲੋਂ ਡੇਰੇ ਵਿਚ ਪਹੁੰਚ ਕੇ ਦੋਹਾਂ ਮੁਲਾਜ਼ਮਾਂ ਨੂੰ ਛੁਡਵਾਇਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾਖ਼ਲ ਕਰਵਾਇਆ ਗਿਆ | ਜਦਕਿ ਇਕ ਸੇਵਾਦਾਰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ | ਡਾਕਟਰੀ ਜਾਂਚ ਦੌਰਾਨ ਗੁਰਤੇਜ ਸਿੰਘ ਸਮੇਤ ਹੋਰ ਜ਼ਖ਼ਮੀਆਂ ਦੇ ਸਰੀਰ 'ਤੇ ਕਈ ਗੰਭੀਰ ਸੱਟਾਂ ਹੋਣ ਦੀ ਪੁਸ਼ਟੀ ਹੋਈ ਹੈ | ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਮੁਕੱਦਮਾ ਨੰਬਰ 42 ਮਿਤੀ 7 ਮਾਰਚ 2026 ਦਰਜ ਕਰਦੇ ਹੋਏ ਹਰੀ ਸਿੰਘ ਪੁੱਤਰ ਮਾਨ ਸਿੰਘ, ਸਾਹਿਬ ਸਿੰਘ ਪੁੱਤਰ ਹਰੀ ਸਿੰਘ ਵਾਸੀ ਮੜੀਆ ਵਾਲਾ ਜ਼ਿਲ੍ਹਾ ਗੁਰਦਾਸਪੁਰ ਤੇ 15-20 ਅਣਪਛਾਤੇ ਨਿਹੰਗਾਂ ਖ਼ਿਲਾਫ਼ ਮਾਮਲਾ ਦਰਜ ਕਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਦ ਕਿ ਤਿੰਨ ਅਣਪਛਾਤੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ |

ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸ਼ਕਤੀ ਅਤੇ ਪ੍ਰੇਰਨਾ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਭਾਰਤ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਦੇਸ਼ ਦੀ ਕਿਸਾਨੀ ਨੂੰ ਕਰ ਦੇਵੇਗੀ ਬਰਬਾਦ-ਰਾਜੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।