13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਥਾਣਾ ਕੀਰਤਪੁਰ ਸਾਹਿਬ ਦੇ ਤਿੰਨ ਦਰਜਨ ਪਿੰਡਾਂ ਦੀ ਰਖਵਾਲੀ ਲਈ ਇਕ ਦਰਜਨ ਪੁਲਿਸ ਮੁਲਾਜ਼ਮ ਥਾਣੇ 'ਚ ਇੱਕ ਏ.ਐਸ.ਆਈ. ਉਹ ਵੀ ਡਰਾਈਵਰ

ਅਜੀਤ ਡੈਸਕ 29-03-2026
ਕੀਰਤਪੁਰ ਸਾਹਿਬ, 28 ਮਾਰਚ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਤਿੰਨ ਦਰਜਨ ਦੇ ਕਰੀਬ ਪਿੰਡਾਂ ਦੀ ਨਿਗਰਾਨੀ ਕਰਨ ਵਾਲਾ ਥਾਣਾ ਕੀਰਤਪੁਰ ਸਾਹਿਬ ਪੁਲਿਸ ਮੁਲਾਜ਼ਮਾਂ ਦੀ ਘੱਟ ਨਫਰੀ ਕਾਰਨ ਜੁਰਮ ਨੂੰ ਰੋਕਣ ਵਿਚ ਜੂਝਦਾ ਹੋਇਆ ਨਜਰ ਆ ਰਿਹਾ ਹੈ | ਜ਼ਿਕਰਯੋਗ ਹੈ ਕਿ ਥਾਣਾ ਕੀਰਤਪੁਰ ਸਾਹਿਬ ਦਾ 20 ਕਿੱਲੋਮੀਟਰ ਤੋਂ ਜਿਆਦਾ ਇਲਾਕਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ ਦੀ ਸੀਮਾਂ ਨਾਲ ਜਲਦਾ ਹੈ | ਅਕਸਰ ਜਦੋਂ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਵਿਚ ਕੋਈ ਸਮਾਜ ਵਿਰੋਧੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਇੱਕ ਦੂਜੇ ਸੂਬੇ ਵਿਚ ਲੁਕਣ ਲਈ ਆਉਂਦੇ ਜਾਂਦੇ ਰਹਿੰਦੇ ਹਨ | ਹੁਣ ਜਦੋਂ ਪੁਲਿਸ ਮੁਲਾਜਮਾਂ ਦੀ ਨਫਰੀ ਘੱਟ ਹੈ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਹਿਮਾਚਲ ਦੀ ਸੀਮੇ 'ਤੇ ਲਗਾਏ ਜਾਣ ਵਾਲੇ ਨਾਕਿਆਂ ਉੱਪਰ ਵੀ ਅਸਰ ਪੈਦਾ ਹੋਵੇਗਾ | ਇਕੱਤਰ ਕੀਤੇ ਅੰਕੜਿਆਂ ਵਿਚ ਇੱਕ ਬਹੁਤ ਹੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਥਾਣੇ ਵਿਚ ਸਿਰਫ ਇੱਕ ਹੀ ਸਹਾਇਕ ਥਾਣੇਦਾਰ (ਏ.ਐਸ.ਆਈ) ਹੈ ਜਿਸ ਦੀ ਡਿਉਟੀ ਥਾਣੇ ਦੀ ਗੱਡੀ 'ਤੇ ਡਰਾਈਵਰੀ ਕਰਨ ਦੀ ਹੈ | ਇਸ ਤੋਂ ਇਲਾਵਾ ਹੋਰ ਕੋਈ ਵੀ ਏ.ਐਸ.ਆਈ ਪਬਲਿਕ ਡੀਲਿੰਗ ਕਰਨ ਲਈ ਮੌਜੂਦ ਨਹੀਂ ਹੈ | ਥਾਣੇ 'ਚ ਮੁੱਖ ਮੁਨਸ਼ੀ ਤੋਂ ਇਲਾਵਾ ਤਿੰਨ ਹਵਲਦਾਰ, ਇੱਕ ਸਿਪਾਹੀ, ਤਿੰਨ ਔਰਤ ਸਿਪਾਹੀ ਅਤੇ ਚਾਰ ਹੋਮਗਾਰਡ ਦੇ ਮੁਲਾਜ਼ਮ ਤਾਇਨਾਤ ਹਨ ਜਿਨ੍ਹਾਂ 'ਚੋਂ ਹੋਮਗਾਰਡ ਦੇ 2 ਮੁਲਾਜ਼ਮ ਬਾਹਰ ਡਿਊਟੀ 'ਤੇ ਗਏ ਹੋਏ ਹਨ | 2 ਪੁਲਿਸ ਮੁਲਾਜ਼ਮ ਇਨ੍ਹਾਂ ਵਿਚ ਇੱਕ ਲੇਡੀ ਸਬ ਇੰਸਪੈਕਟਰ ਅਤੇ ਇੱਕ ਹਵਲਦਾਰ (ਨਵੇਂ ਭਰਤੀ) ਸਿਖਲਾਈ ਲਈ ਆਏ ਹੋਏ ਹਨ | ਅਗਰ ਕੁੱਲ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਥਾਣਾ ਮੁਖੀ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਇਲਾਕੇ ਦੇ ਲੋਕਾਂ ਦੀ ਸੇਵਾ ਵਿਚ ਤਾਇਨਾਤ ਕੀਤੇ ਗਏ ਹਨ ਜੋ ਕਿ ਥਾਣੇ ਦੇ ਇਲਾਕੇ ਦੀ ਭੁਗੋਲਿਕ ਸਥਿਤੀ ਨੂੰ ਦੇਖਦਿਆ ਕਾਫੀ ਘੱਟ ਹੈ | ਅਕਸਰ ਜਦੋਂ ਇਲਾਕੇ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਲੋਕਾਂ ਦਾ ਇਹ ਇਤਰਾਜ ਰਹਿੰਦਾ ਹੈ ਕਿ ਪੁਲਿਸ ਘਟਨਾ ਸਥਾਨ ਉੱਤੇ ਸਮੇਂ ਸਿਰ ਨਹੀਂ ਪਹੁੰਚਦੀ, ਜਿਸ ਦੀ ਮੁੱਖ ਵਜਾ ਮੁਲਾਜਮਾਂ ਦੀ ਘੱਟ ਨਫਰੀ ਹੀ ਹੈ | ਇਲਾਕੇ ਦੇ ਲੋਕਾਂ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਕੀਰਤਪੁਰ ਸਾਹਿਬ ਇੱਕ ਇਤਿਹਾਸਕ ਨਗਰੀ ਹੈ, ਜਿੱਥੇ ਰੋਜਾਨਾ ਵੱਡੀ ਗਿਣਤੀ ਸੰਗਤਾਂ ਵੱਖ-ਵੱਖ ਗੁਰੂ ਘਰਾਂ ਵਿਚ ਨਤਮਸਤਕ ਹੋਣ ਲਈ ਆਉਂਦੀਆਂ ਹਨ | ਇਸ ਤੋਂ ਇਲਾਵਾ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਥਾਣੇ ਅੰਦਰ ਮੁਲਾਜ਼ਮਾਂ ਦੀ ਨਫਰੀ ਵਧਾਈ ਜਾਵੇ |
ਪਿਛਲੀ ਖ਼ਬਰ ਹਲਕਾ ਰੂਪਨਗਰ ਅੰਦਰ ਸੰਪਰਕ ਅਤੇ ਮੁੱਖ ਸੜਕਾਂ ਨੂੰ ਨਵਿਆਉਣ ਦਾ ਕੰਮ ਜਾਰੀ-ਵਿਧਾਇਕ ਚੱਢਾ <br/> ਅਗਲੀ ਖ਼ਬਰ ਪਹਿਲੀ ਅਪ੍ਰੈਲ ਤੋਂ ਹਿਮਾਚਲ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਦਾਖ਼ਲਾ ਬੰਦ ਕਰ ਦਿਆਂਗੇ- ਗੌਰਵ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।