01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ’ਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ

ਸ੍ਰੀ ਚਮਕੌਰ ਸਾਹਿਬ, 31 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ।

ਅਜੀਤ ਡੈਸਕ 01-11-2026
ਸ੍ਰੀ ਚਮਕੌਰ ਸਾਹਿਬ, 31 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੋਬਿੰਦ ਟੰਡਨ ਨੇ ਕਿਹਾ ਕਿ ਸਟ੍ਰੋਕ ਇੱਕ ਸਿਹਤ ਸਬੰਧੀ ਐਮਰਜੈਂਸੀ ਹੈ ਜੋ ਦਿਮਾਗ਼ ਵਿਚ ਖ਼ੂਨ ਦੀ ਸਪਲਾਈ ਘੱਟ ਜਾਂ ਰੁਕਣ ਕਾਰਨ ਹੁੰਦੀ ਹੈ, ਜਿਸ ਕਾਰਨ ਸਰੀਰ ਦੇ ਕੁੱਝ ਹਿੱਸੇ ਕੰਮ ਕਰਨਾ ਬੰਦ ਕਰ ਸਕਦੇ ਹਨ। ਸਟ੍ਰੋਕ ਦੇ ਮੁੱਖ ਲੱਛਣਾਂ ਵਿਚ ਸਰੀਰ ਦੇ ਇੱਕ ਪਾਸੇ ਦੀ ਅਚਾਨਕ ਕਮਜ਼ੋਰੀ, ਮੂੰਹ ਦੇ ਇੱਕ ਪਾਸੇ ਦਾ ਢਿੱਲਾ ਹੋਣਾ, ਬੋਲਣ ਵਿਚ ਮੁਸ਼ਕਿਲ ਅਤੇ ਅਚਾਨਕ ਚੱਕਰ ਆਉਣਾ ਸ਼ਾਮਲ ਹੈ। ਇਸ ਮੌਕੇ ਹਰਵਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਸਟ੍ਰੋਕ ਤੋਂ ਬਚਾਅ ਲਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟਰੋਲ ਨੂੰ ਕੰਟਰੋਲ ਵਿਚ ਰੱਖੋ। ਰੋਜ਼ਾਨਾ ਕਸਰਤ ਕਰੋ ਅਤੇ ਸਿਹਤਮੰਦ ਖ਼ੁਰਾਕ ਖਾਓ। ਸਿਗਰਟਨੋਸ਼ੀ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ। ਤਣਾਅ ਨੂੰ ਘੱਟ ਕਰੋ ਅਤੇ ਸੰਤੁਲਿਤ ਨੀਂਦ ਲਵੋ। ਉਨ੍ਹਾਂ ਕਿਹਾ ਕਿ ਸਟ੍ਰੋਕ ਦੀ ਸਹੀ ਸਮੇਂ ਪਛਾਣ ਅਤੇ ਇਲਾਜ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ। ਸਮੇਂ ਤੇ ਇਲਾਜ ਹੋਣ ਨਾਲ ਸਟ੍ਰੋਕ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਮਰੀਜ਼ ਦੀ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਮੌਕੇ ਅਜੇ ਕੁਮਾਰ ਸਟਾਫ਼ ਨਰਸ ਵਲੋਂ ਸਟ੍ਰੋਕ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੁਲਵੀਰ ਸਿੰਘ, ਨਾਗਰ ਸਿੰਘ ਸੁਪਰਵਾਈਜ਼ਰ, ਪਰਮਜੀਤ ਸਿੰਘ, ਗੁਰਦੀਪ ਸਿੰਘ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਸੂਰੇਵਾਲ ਦੇ ਜੰਗਲਾਂ ਵਿਚ ਖੈਰ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਹੋ ਰਿਹਾ ਹੈ ਵਾਧਾ ਅਗਲੀ ਖ਼ਬਰ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਾ ਘੁਮਿਆਰ ਭਾਈਚਾਰਾ ਨਵੀਂ ਪੀੜ੍ਹੀ ਮਿੱਟੀ ਦੇ ਬਰਤਨ ਬਣਾਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।