18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਤਲਵਾੜਾ ਦੀ ਆਯੁਰਵੈਦਿਕ ਡਿਸਪੈਂਸਰੀ 'ਚ ਹੋਰ ਸਹੂਲਤਾਂ ਜਲਦ- ਡਾ. ਸੰਜੀਵ ਗੌਤਮ

ਡਾ. ਸੰਜੀਵ ਗੌਤਮ ਅਤੇ ਹੋਰ ਪਤਵੰਤੇ ਜੈਪੁਰ ਤੋਂ ਪੋਸਟ ਗਰੈਜੂਏਸ਼ਨ ਕਰਕੇ ਪਰਤੇ ਡਾ. ਵਿਕਰਾਂਤ ਸ਼ਰਮਾ ਦਾ ਸਵਾਗਤ ਕਰਨ ਸਮੇਂ | <br/> 29-03-2026
ਨੰਗਲ, 28 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-''ਪਿੰਡ ਤਲਵਾੜਾ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ 'ਚ ਛੇਤੀ ਹੀ ਹੋਰ ਸਹੂਲਤਾਂ ਵੀ ਆਉਣਗੀਆਂ ਕਿਉਂਕਿ ਇਸ ਡਿਸਪੈਂਸਰੀ ਤੋਂ ਗਰੀਬ ਲੋਕਾਂ ਨੂੰ ਲਾਭ ਹੋ ਰਿਹਾ ਹੈ'' ਇਹ ਵਿਚਾਰ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਡਿਸਪੈਂਸਰੀ ਦਾ ਦੌਰਾ ਕਰਨ ਸਮੇਂ ਪ੍ਰਗਟ ਕੀਤੇ | ਉਨ੍ਹਾਂ ਨੇ ਡਾ. ਵਿਕਰਾਂਤ ਸ਼ਰਮਾ ਦਾ ਸਵਾਗਤ ਕੀਤਾ, ਜਿਹੜੇ ਜੈਪੁਰ ਤੋਂ ਪੋਸਟ ਗਰੈਜੂਏਸ਼ਨ ਕਰਕੇ ਪਰਤੇ ਹਨ | ਚੇਤੇ ਰਹੇ ਕਿ ਡਾ. ਵਿਕਰਾਂਤ ਸ਼ਰਮਾ ਸਿਰਫ ਸਰਕਾਰੀ ਫੀਸ ਨਾਲ ਬਵਾਸੀਰ ਦੇ ਅਪਰੇਸ਼ਨ ਕਰਨ ਲਈ ਪ੍ਰਸਿੱਧ ਹਨ ਅਤੇ ਨਾਦਿਰਸ਼ਾਹੀ ਲੁਟੇਰੇ ਫਾਰਮਾ ਮਾਫੀਆ ਲਈ ਵੱਡੀ ਵੰਗਾਰ ਵੀ ਹਨ | ਇਸ ਮੌਕੇ 'ਤੇ ਸਰਪੰਚ ਅਮਰੀਕ ਸਿੰਘ ਨਿਧੱੜਕ, ਡਾ. ਸੰਵੇਦਨਾ ਭਾਰਦਵਾਜ, ਸੀ.ਆਰ.ਮੈਹਰ, ਵਿਨੇ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ਵਿਚ ਨਾਟਕ ਮੇਲਾ ਕਰਵਾਇਆ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਨੇ ਪ੍ਰਾਇਮਰੀ ਵਿੰਗ ਦਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।