20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੇਰਾ ਰਾਮ ਸਹਾਏ ਵਲੋਂ ਪਿੰਡ ਝੱਜ ਵਿਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 29-03-2026
ਕਾਹਨਪੁਰ ਖੂਹੀ, 28 ਮਾਰਚ (ਗੁਰਬੀਰ ਸਿੰਘ ਵਾਲੀਆ)-ਨੇੜਲੇ ਪਿੰਡ ਝੱਜ ਵਿਖੇ ਰਾਮ ਨੌਮੀ ਉਤਸਵ ਦੇ ਪਵਿੱਤਰ ਪਾਵਨ 'ਤੇ ਡੇਰਾ ਰਾਮ ਸਹਾਏ ਵਲੋਂ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਡੇਰੇ ਦੇ ਮੁਖੀ ਸੰਤ ਗੁਲਜ਼ਾਰੀ ਲਾਲ ਜੀ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਗਈ | ਇਸ ਮੌਕੇ ਉਨ੍ਹਾਂ ਨੇ ਪ੍ਰਭੂ ਦਾ ਸਿਮਰਨ ਕਰਦਿਆਂ ਸੰਗਤਾਂ ਨੂੰ ਨੇਕ ਕਾਰਜ ਕਰਨ ਅਤੇ ਸੱਚ ਦਾ ਮਾਰਗ ਅਪਣਾਉਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਅਕਾਲਗੜ੍ਹ, ਸੁਆਮੀ ਅਜਨਾ ਨੰਦ ਭੂਰੀ ਵਾਲੇ, ਸਿਹਜ ਦਾਸ ਭੂਰੀ ਵਾਲੇ, ਗਿਆਨ ਨਾਥ ਫੱਕਰ, ਸੁਆਮੀ ਜੋਗੀ ਨਾਥ ਮੋਹਨ ਮਾਜਰਾ ਆਦਿ ਮਹਾਂਪੁਰਸ਼ਾਂ ਨੇ ਵੀ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਔਲਖ ਨੇ ਨਤਮਸਤਕ ਹੁੰਦਿਆਂ ਸੰਗਤਾਂ ਨੂੰ ਰਾਮਨੌਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਮਹਾਂਪੁਰਸ਼ਾਂ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਡੇਰਾ ਮੁਖੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ |

ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਰੂਪਨਗਰ ਦੇ ਸੀਨੀਅਰ ਸੈਕੰਡਰੀ ਵਿੰਗ ਦੇ ਨਤੀਜਿਆਂ ਦਾ ਐਲਾਨ <br/> ਅਗਲੀ ਖ਼ਬਰ ਅਨਾਜ ਮੰਡੀ ਘਨੌਲੀ ਵਿਖੇ ਤਿੰਨ ਰੋਜ਼ਾ ਮਹਾਨ ਰੂਹਾਨੀ ਕੀਰਤਨ ਦਰਬਾਰ ਦੀ ਹੋਈ ਸਮਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।