15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਅੰਬੇਡਕਰ ਨੇ ਆਪਣਾ ਸਾਰਾ ਜੀਵਨ ਪਿਛੜੇ ਵਰਗਾਂ ਨੂੰ ਸਮਰਪਿਤ ਕੀਤਾ- ਕਾਮਰੇਡ ਢੇਰ <br/>

ਡਾ. ਅੰਬੇਡਕਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਆਗੂ | ਤਸਵੀਰ:ਸ਼ਿਵ ਕੁਮਾਰ ਕਾਲੀਆ <br/> 15-04-2026
ਢੇਰ, 14 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਢੇਰ ਵਿਖੇ ਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਰਜਿੰਦਰ ਸਿੰਘ ਢੇਰ ਸਾਬਕਾ ਸਰਪੰਚ, ਕਾਮਰੇਡ ਜਸਵਿੰਦਰ ਸਿੰਘ ਢੇਰ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਰੋਪੜ, ਕਾਮਰੇਡ ਚਰਨ ਸਿੰਘ ਅਟਵਾਲ ਜ.ਸਕੱਤਰ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਡਾ.ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੁ ਪਿੰਡ ਵਿਚ ਇਕ ਦਲਿਤ ਪਰਿਵਾਰ ਵਿਚ ਹੋਇਆ | ਉਸ ਸਮੇਂ ਦਲਿਤ ਸਮਾਜ ਦੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ | ਸਕੂਲ ਵਿਚ ਉਨ੍ਹਾਂ ਨੂੰ ਹੋਰ ਬੱਚਿਆਂ ਨਾਲ ਬੈਠਣ ਦੀ ਆਗਿਆ ਨਹੀਂ ਸੀ ਤੇ ਪਾਣੀ ਵੀ ਵੱਖਰਾ ਹੀ ਪੀਣਾ ਪੈਦਾ ਸੀ | ਪਰ ਇਨ੍ਹਾਂ ਮੁਸ਼ਕਿਲਾਂ ਨੇ ਕਦੇ ਵੀ ਉਨ੍ਹਾਂ ਦੇ ਮਨੋਬਲ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ | ਉਹ ਬਹੁਤ ਤੇਜ਼ ਦਿਮਾਗ਼ ਦੇ ਮਾਲਕ ਸਨ | ਇਸ ਲਈ ਉਨ੍ਹਾਂ ਨੇ ਉੱਚ ਪੜਾਈ ਅਮਰੀਕਾ ਅਤੇ ਇੰਗਲੈਂਡ ਵਿਚ ਮੁਕੰਮਲ ਕੀਤੀ | ਇਸ ਉਪਰੰਤ ਉਹ ਸਮਾਜ ਵਿਚ ਬਦਲਾਅ ਲਿਆਉਣ ਲਈ ਤਿਆਰ ਹੋਏ | ਡਾ.ਅੰਬੇਦਕਰ ਦੀ ਦੇਸ਼ ਲਈ ਵੱਡੀ ਦੇਣ ਭਾਰਤ ਦਾ ਸੰਵਿਧਾਨ ਹੈ, ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ | ਡਾ. ਅੰਬੇਡਕਰ ਨੇ ਮਹਿਲਾਵਾਂ ਲਈ ਵੀ ਬਹੁਤ ਕੰਮ ਕੀਤਾ | ਉਨ੍ਹਾਂ ਨੇ ਹਿੰਦੂ ਕੋਡ ਬਿੱਲ ਰਾਹੀ ਸੰਪਤੀ ਦੇ ਹੱਕ ਅਤੇ ਹੋਰ ਕਾਨੂੰਨੀ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਕੁਲਵਿੰਦਰ ਸਿੰਘ ਭੰਗਲ, ਅਨਿਲ ਕੁਮਾਰ, ਸੰਤੋਖ ਕੁਮਾਰ, ਤਾਰਾ ਸਿੰਘ, ਗੁਰਦੇਵ ਕੌਰ, ਮਨਪ੍ਰੀਤ ਕੌਰ ਤੇ ਜਸਵਿੰਦਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਵਿਸਾਖੀ ਮੌਕੇ ਦਸਤਾਰ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਮਿਸਤਰੀਆਂ, ਮਜ਼ਦੂਰਾਂ ਵਲੋਂ ਡਾ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।