16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਨਾਜ ਮੰਡੀ ਬੇਲਾ ਵਿਚ ਕਣਕ ਦੀ ਖ਼ਰੀਦ ਸ਼ੁਰੂ

ਅਜੀਤ ਡੈਸਕ 15-04-2026
ਬੇਲਾ, 14 ਅਪ੍ਰੈਲ (ਮਨਜੀਤ ਸਿੰਘ ਸੈਣੀ)-ਅਨਾਜ ਮੰਡੀ ਬੇਲਾ ਵਿਚ ਕਣਕ ਦੀ ਆਮਦ ਹੋਣ ਤੇ ਪਹਿਲੀ ਢੇਰੀ ਦੀ ਬੋਲੀ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਸ਼ੁਰੂ ਕਰਵਾਈ | ਚੇਅਰਮੈਨ ਸਹੇੜੀ ਨੇ ਕਿਸਾਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸਾਫ਼ ਅਤੇ ਸੁੱਕੀ ਫ਼ਸਲ ਹੀ ਮੰਡੀ ਵਿਚ ਲੈ ਕੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਖ਼ਰੀਦ ਦੇ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ | ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ ਸੁਪਰਵਾਈਜ਼ਰ, ਅਰਵਿੰਦ ਸਿੰਘ ਸਕੱਤਰ, ਬਲਜੀਤ ਸਿੰਘ ਮੰਡੀ ਇੰਚਾਰਜ, ਗਗਨਦੀਪ ਸਿੰਘ, ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ, ਆੜ੍ਹਤੀ ਜਸਵੀਰ ਸਿੰਘ ਜੱਸੀ, ਆੜ੍ਹਤੀ ਗੁਰਜੀਤ ਸਿੰਘ, ਆੜ੍ਹਤੀ ਹਰਦੇਵ ਸਿੰਘ ਬਜੀਦਪੁਰ, ਆੜ੍ਹਤੀ ਜਗਤਾਰ ਸਿੰਘ ਜਟਾਣਾ, ਬਿੱਲਾ ਬਲਰਾਮਪੁਰ, ਨੰਬਰਦਾਰ ਹਰਪ੍ਰੀਤ ਸਿੰਘ ਬੇਲਾ, ਆੜ੍ਹਤੀ ਹਰਿੰਦਰ ਸਿੰਘ ਗੋਲੂ, ਆੜ੍ਹਤੀ ਚੀਨੂੰ ਗੋਇਲ, ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਬਿੱਟੂ ਕੰਗ, ਆੜ੍ਹਤੀ ਸੰਜੀਵ ਕੁਮਾਰ ਕਾਲਾ, ਜਗਤਾਰ ਸਿੰਘ ਖੇੜੀ ਬਲਾਕ ਪ੍ਰਧਾਨ, ਨਰਿੰਦਰ ਸਿੰਘ ਫੌਜੀ, ਰਣਵਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ, ਮੁਕੱਦਮਾ ਦਰਜ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਵਿਖੇ ਕਰਵਾਇਆ ਸਮਾਗਮ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਾਥੀਆਂ ਸਮੇਤ ਭਰੀ ਹਾਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।